ਮੁੰਬਈ : ਸਿੱਧਾਰਥ ਸ਼ੁਕਲਾ ਦੇ ਦੇਹਾਂਤ ਦੀ ਖਬਰ ਨਾਲ ਟੀਵੀ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਫੈਨਸ ਅਤੇ ਸਿਤਾਰਿਆਂ ਲਈ ਇਸ ‘ਤੇ ਵਿਸ਼ਵਾਸ ਕਰ ਪਾਉਣਾ ਮੁਸ਼ਕਲ ਹੈ। ਸਿਧਾਰਥ ਸ਼ੁਕਲਾ ਦੀ ਦੋਸਤ ਜੈਸਮਿਨ ਭਸੀਨ ਅਤੇ ਉਨ੍ਹਾਂ ਦੇ ਬੁਆਏਫਰੈਂਡ ਅਲੀ ਗੋਨੀ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ, ਜਿੱਥੇ ਦੋਵੇਂ ਭਾਵੁਕ ਨਜ਼ਰ ਆਏ।
ਅਲੀ ਅਤੇ ਜੈਸਮਿਨ ਏਅਰਪੋਰਟ ਤੋਂ ਸਿੱਧਾ ਸਿਧਾਰਥ ਸ਼ੁਕਲਾ ਦੇ ਘਰ ਪੁੱਜੇ। ਜੈਸਮਿਨ ਅਤੇ ਸਿਧਾਰਥ ਬਹੁਤ ਵਧੀਆ ਦੋਸਤ ਸਨ। ਦੋਵਾਂ ਨੇ ਟੀਵੀ ਸੀਰੀਅਲ ‘ਦਿਲ ਸੇ ਦਿਲ ਤੱਕ’ ਵਿੱਚ ਇਕੱਠੇ ਕੰਮ ਕੀਤਾ ਸੀ। ਅਜਿਹੇ ਵਿੱਚ ਸਿਧਾਰਥ ਦੇ ਦੇਹਾਂਤ ਦੀ ਖਬਰ ਸੁਣ ਕੇ ਜੈਸਮਿਨ ਭਾਵੁਕ ਹੋ ਗਈ।
ਜੈਸਮਿਨ ਨੇ ਇੱਕ ਟਵੀਟ ਕਰ ਦੱਸਿਆ ਕਿ ‘ਹੈਰਾਨ ਹਾਂ ਅਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ ਤੂੰ ਇੰਨੀ ਜਲਦੀ ਛੱਡ ਕੇ ਚਲੇ ਗਿਆ। ਸਵਰਗ ਨੂੰ ਇੱਕ ਹੋਰ ਤਾਰਾ ਮਿਲ ਗਿਆ। ਤੇਰੀ ਯਾਦ ਆਵੇਗੀ ਸਿਧਾਰਥ।‘
- Advertisement -
ਸਿਧਾਰਥ ਦੇ ਜਾਣ ਤੋਂ ਬਾਅਦ ਸਿਡਨਾਜ਼ ਦੀ ਜੋੜੀ ਟੁੱਟ ਗਈ, ਫੈਨਸ ਤੋਂ ਲੈ ਕੇ ਟੀਵੀ ਸਿਤਾਰਿਆਂ ਨੂੰ ਸ਼ਹਿਨਾਜ਼ ਦੀ ਫਿਕਰ ਹੋ ਰਹੀ ਹੈ। ਅਲੀ ਗੋਨੀ ਨੇ ਇੱਕ ਟਵੀਟ ਕਰ ਉਸ ਦਾ ਹਾਲ ਦੱਸਿਆ ਹੈ। ਅਲੀ ਨੇ ਲਿਖਿਆ, ‘ਚਿਹਰਾ ਜੋ ਹਮੇਸ਼ਾ ਹਸਦੇ ਹੋਏ ਦੇਖਿਆ।. ਖੁਸ਼ ਦੇਖਿਆ, ਪਰ ਅੱਜ ਜਿਵੇਂ ਦੇਖਿਆ ਬੱਸ ਦਿਲ ਟੁੱਟ ਗਿਆ..ਸਟਰਾਂਗ ਬਣੀ ਰਹੋ ਸਨਾ।‘
Chehra jo hamesha haste hue dekha.. khush dekha… lekin aaj jaisa dekha bass dil toot gaya💔 stay strong sana.. #numb #heartbroken
— Aly Goni (@AlyGoni) September 2, 2021