30 ਸਾਲਾ ਮਾਡਲ ਦੀ ਲਾਸ਼ ਬਰਾਮਦ, ਸੁਸਾਈਡ ਨੋਟ ‘ਚ ਲਿਖਿਆ ਮੈਂ ਖੁਸ਼ ਨਹੀਂ ਹਾਂ

Rajneet Kaur
2 Min Read

ਮੁੰਬਈ: ਮੁੰਬਈ ਦੇ ਅੰਧੇਰੀ ਇਲਾਕੇ ਤੋਂ ਇੱਕ ਮਾਡਲ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਮਾਡਲ ਦੀ ਲਾਸ਼ ਹੋਟਲ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਡਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਰਾਤ ਕਰੀਬ 8 ਵਜੇ ਮਾਡਲ ਨੇ ਹੋਟਲ ‘ਚ ਚੈੱਕ ਇਨ ਕੀਤਾ ਅਤੇ ਡਿਨਰ ਦਾ ਆਰਡਰ ਦਿੱਤਾ। ਇਸ ਤੋਂ ਬਾਅਦ ਅਗਲੇ ਦਿਨ ਹੋਟਲ ਦੇ ਵੇਟਰ ਨੇ ਮਾਡਲ ਦੇ ਕਮਰੇ ਦੀ ਘੰਟੀ ਵਜਾਈ ਅਤੇ ਕਈ ਵਾਰ ਆਵਾਜ਼ ਦਿੱਤੀ ਪਰ ਕਮਰਾ ਨਹੀਂ ਖੁੱਲ੍ਹਿਆ। ਫਿਰ ਵੇਟਰ ਨੇ ਇਸ ਦੀ ਜਾਣਕਾਰੀ ਹੋਟਲ ਦੇ ਮੈਨੇਜਰ ਨੂੰ ਦਿੱਤੀ। ਇਸ ਤੋਂ ਬਾਅਦ ਮੈਨੇਜਰ ਨੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਪੁਲਿਸ ਹੋਟਲ ਪਹੁੰਚੀ ਅਤੇ ਮਾਸਟਰ ਚਾਬੀ ਨਾਲ ਮਾਡਲ ਦਾ ਕਮਰਾ ਖੋਲ੍ਹਿਆ। ਜਦੋਂ ਹੋਟਲ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਕਮਰੇ ਅੰਦਰ ਦਾਖਲ ਹੋਣ ਵਾਲਿਆਂ ਦੇ ਹੋਸ਼ ਉੱਡ ਗਏ। ਮਾਡਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਕਥਿਤ ਤੌਰ ‘ਤੇ ਕਮਰੇ ਦੇ ਅੰਦਰ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਹੋਟਲ ਵਿੱਚ ਮਾਡਲ ਦੇ ਕਮਰੇ ਵਿੱਚੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਮਾਫ ਕਰਨਾ, ਇਸ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਕਿਸੇ ਨੂੰ ਪਰੇਸ਼ਾਨ ਨਾ ਕਰਨਾ, ਮੈਂ ਖੁਸ਼ ਨਹੀਂ ਹਾਂ, ਬਸ ਸ਼ਾਂਤੀ ਚਾਹੁੰਦੀ ਹਾਂ।ਫਿਲਹਾਲ ਪੁਲਿਸ ਨੇ ਮਾਮਲੇ ਨੂੰ ਸ਼ੱਕੀ ਮੰਨਦੇ ਹੋਏ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment