ਯੇਰੂਸ਼ਲਮ : 60 ਸਾਲਾਂ ਵਿੱਚ ਪਹਿਲੀ ਵਾਰ ਇਜ਼ਰਾਈਲ ਦੇ ਯੇਰੂਸ਼ਲਮ ਵਿੱਚ ਅਲ-ਅਕਸਾ ਮਸਜਿਦ ਨੂੰ ਈਦ ‘ਤੇ ਨਮਾਜ਼ ਲਈ ਬੰਦ ਕਰ ਦਿੱਤਾ ਗਿਆ। 1967 ਦੀ ਅਰਬ-ਇਜ਼ਰਾਈਲ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਲ-ਅਕਸਾ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ । ਮੁਸਲਮਾਨਾਂ ਲਈ ਮੱਕਾ ਅਤੇ ਮਦੀਨਾ ਤੋਂ ਬਾਅਦ ਇਹ ਤੀਜੀ ਸਭ ਤੋਂ ਪਵਿੱਤਰ ਥਾਂ ਮੰਨੀ ਜਾਂਦੀ ਹੈ।
ਇਜ਼ਰਾਈਲ ਦਾ ਕਹਿਣਾ ਹੈ ਕਿ ਜੰਗ ਨੂੰ ਦੇਖਦੇ ਹੋਏ ਮਸਜਿਦ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਮਸਜਿਦ ਇੱਕ ਪਹਾੜੀ ਕੰਪਲੈਕਸ ਵਿੱਚ ਸਥਿਤ ਹੈ, ਜੋ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਲਈ ਬਹੁਤ ਮਹੱਤਵ ਰੱਖਦੀ ਹੈ। ਇਸ ਜਗ੍ਹਾ ‘ਤੇ ਦਾਅਵੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਰਿਹਾ ਹੈ। ਇਸ ਨੂੰ ਲੈ ਕੇ ਇਤਿਹਾਸ ਵਿੱਚ ਕਈ ਵਾਰ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਵਿਚਕਾਰ ਟਕਰਾਅ ਹੋ ਚੁੱਕਾ ਹੈ।
28 ਫਰਵਰੀ ਤੋਂ ਅਮਰੀਕਾ ਅਤੇ ਇਜ਼ਰਾਈਲ ਦੇ ਈਰਾਨ ਦੇ ਖ਼ਿਲਾਫ਼ ਸ਼ੁਰੂ ਹੋਏ ਯੁੱਧ ਤੋਂ ਬਾਅਦ, ਸੁਰੱਖਿਆ ਕਾਰਨਾਂ ਕਰਕੇ ਇਜ਼ਰਾਈਲੀ ਅਧਿਕਾਰੀਆਂ ਨੇ ਯੇਰੂਸ਼ਲਮ ਵਿੱਚ ਆਮ ਲੋਕਾਂ ਦੀ ਐਂਟਰੀ ਬੰਦ ਕਰ ਦਿੱਤ। ਸਿਰਫ਼ ਉੱਥੇ ਰਹਿਣ ਵਾਲੇ ਲੋਕ ਜਾਂ ਦੁਕਾਨਦਾਰਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੈ ।
ਦੱਸ ਦਈਏ ਕਿ ਈਰਾਨ ‘ਚ ਸ਼ੁੱਕਰਵਾਰ ਨੂੰ ਈਦ ਮਨਾਈ ਗਈ, ਜਿੱਥੇ ਇਸ ਮੌਕੇ ਬਾਜ਼ਾਰ ਵੀਰਾਨ ਨਜ਼ਰ ਆਏ। ਉੱਥੇ ਹੀ ਕਤਰ, UAE ਅਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਵਿੱਚ ਅੱਜ ਈਦ ਮਨਾਈ ਜਾ ਰਹੀ ਹੈ। ਜੰਗ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਖੁੱਲ੍ਹੇ ਮੈਦਾਨਾਂ ਵਿੱਚ ਨਮਾਜ਼ ਅਦਾ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

