ਦਿੱਲੀ ਤੋਂ ਲੁਧਿਆਣਾ ਆਇਆ ਏਅਰ ਇੰਡੀਆ ਦਾ ਕਰਮਚਾਰੀ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਲੁਧਿਆਣਾ: ਘਰੇਲੂ ਉਡਾਣਾਂ ਸ਼ੁਰੂ ਹੋਣ ਦੇ ਪਹਿਲੇ ਦਿਨ ਸੋਮਵਾਰ ਨੂੰ ਯਾਤਰਾ ਕਰਨ ਵਾਲੇ ਦੋ ਲੋਕ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਏਅਰ ਇੰਡੀਆ ਦਾ ਏਅਰਪੋਰਟ ਸੁਰੱਖਿਆ ਕਰਮਚਾਰੀ ਦਿੱਲੀ ਤੋਂ ਲੁਧਿਆਣਾ ਗਿਆ ਜਿਸਦੀ ਰਿਪੋਰਟ ਪਾਜ਼ਿਟਿਵ ਆਈ ਹੈ, ਉੱਥੇ ਹੀ ਇੱਕ ਨੌਜਵਾਨ ਇੰਡੀਗੋ ਦੇ ਜਹਾਜ਼ ਵਿੱਚ ਚੇਂਨਈ ਤੋਂ ਕੋਇੰਬਟੂਰ ਗਿਆ ਸੀ , ਜੋ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਦੋਵੇਂ ਉਡਾਣਾਂ ਦੇ ਕਰਿਊ – ਮੈਂਬਰ ਅਤੇ ਸਾਰੇ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸਾਰੇ 14 ਦਿਨ ਤੱਕ ਹੋਮ ਕੁਆਰੰਟੀਨ ਰਹਿਣਗੇ।

ਲੁਧਿਆਣਾ ਸਾਹੇਨਵਾਲ ਏਅਰਪੋਰਟ ‘ਤੇ ਉਕਤ ਕਰਮੀ 11 ਕਰਿਊ ਮੈਂਬਰ ਦੇ ਨਾਲ 25 ਮਈ ਨੂੰ ਪਹੁੰਚਿਆਂ ਸੀ। ਦਿੱਲੀ ਵਾਸੀ 50 ਸਾਲਾ ਦੇ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਹੈ। ਉੱਥੇ ਹੀ ਲੁਧਿਆਣਾ ਵਿੱਚ 116 ਲੋਕਾਂ ਦੀ ਜਾਂਚ ਹੋਈ ਜਿਨ੍ਹਾਂ ‘ਚੋਂ 114 ਰਿਪੋਰਟ ਮਿਲੀ ਹੈ, ਜਿਨ੍ਹਾਂ ਵਿੱਚ 1 ਸੰਕਰਮਿਤ ਮਿਲਿਆ। ਦੋਵਾਂ ਯਾਤਰੀਆਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਸਨ। ਸੋਮਵਾਰ ਨੂੰ ਚੇਂਨਈ ਅਤੇ ਦਿੱਲੀ ਤੋਂ 130 ਯਾਤਰੀੂ ਕੋਇੰਬਟੂਰ ਪੁੱਜੇ ਸਨ । ਸਭ ਦੀ ਜਾਂਚ ਕੀਤੀ ਗਈ , ਜਿਸਦੀ ਰਿਪੋਰਟ ਮੰਗਲਵਾਰ ਨੂੰ ਆਈ ।

Share this Article
Leave a comment