ਅੰਮ੍ਰਿਤਸਰ: ਕੇਂਦਰੀ ਜੇਲ੍ਹ ’ਚੋਂ ਕੰਧ ਤੋੜ ਕੇ ਫਰਾਰ ਹੋਏ ਤਿੰਨ ਕੈਦੀ

TeamGlobalPunjab
1 Min Read

ਅੰਮ੍ਰਿਤਸਰ: ਕਹਿਣ ਨੂੰ ਤਾਂ ਪੰਜਾਬ ਦੀਆਂ ਜੇਲ੍ਹਾਂ ਹਾਈਟੈੱਕ ਹੋ ਗਈਆਂ ਨੇ ਜਿਸ ਚ ਪੁਲਿਸ ਤੋਂ ਬਿਨਾ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਇਹ ਸਭ ਗੱਲਾਂ ਫਿਲਮਾਂ ‘ਚ ਹੀ ਚੰਗੀਆਂ ਲਗਦੀਆਂ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦਾ ਜਿੱਥੇ ਕੜ੍ਹੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਤਿੰਨ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਏ।

ਹਵਾਲਾਤੀਆਂ ਵਲੋਂ ਪਹਿਲਾਂ ਬੈਰਕ ਦੀ ਕੰਧ ਤੋੜੀ ਗਈ ਤੇ ਫੇਰ ਮੇਨ ਕੰਧ ਤੋਂ ਪੱਗ ਦਾ ਸਹਾਰਾ ਲੈ ਕੇ ਫਰਾਰ ਹੋਣ ਚ ਸਫਲ ਹੋ ਗਏ। ਦੱਸ ਦੇਈਏ ਕਿ ਫਰਾਰ ਹੋ ਹਵਾਲਾਤੀਆਂ ਚੋਂ ਦੋ ਸਕੇ ਭਰਾ ਜਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ ਜਿਨ੍ਹਾਂ ਤੇ ਸਨੈਚਿੰਗ ਦਾ ਕੇਸ ਦਰਜ ਸੀ ਤੇ ਤੀਸਰਾ ਵਿਸ਼ਾਲ ਸ਼ਰਮਾ ਜੋ ਮਜੀਠਾ ਰੋਡ ਦਾ ਰਹਿਣ ਵਾਲਾ ਸੀ ਉਸ ਤੇ ਬਲਾਤਕਾਰ ਮਾਮਲਾ ਦਰਜ ਸੀ।

ਲੱਖ ਕੋਸ਼ਿਸ਼ਾਂ ਸਰਕਾਰ ਕਰ ਲੈਵੇ ਚਾਹੇ ਪੁਲਿਸ ਇਹ ਦਾਅਵੇ ਹੀ ਕਰ ਸਕਦੇ ਨੇ ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣ ‘ਚ ਨਾਕਾਮਯਾਬ ਹੁੰਦੇ ਅਕਸਰ ਨਜ਼ਰ ਆ ਜਾਂਦੇ ਹਨ। ਦਾਅਵੇ ਤਾਂ ਵੱਡੇ-ਵੱਡੇ ਹੁੰਦੇ ਨੇ ਜਿਸ ਨੂੰ ਸੁਣਨ ਵਾਲਾ ਤਾਂ ਇਨ੍ਹਾਂ ਤੇ ਮਿੰਟਾਂ ਚ ਯਕੀਨ ਕਰ ਲੈਂਦਾ ਪਰ ਇਨ੍ਹਾਂ ਦੇ ਦਾਅਵਿਆਂ ਦੀ ਪੋਲ੍ਹ ਉਦੋਂ ਹੀ ਖੁਲ੍ਹਦੀ ਐ ਜਦੋਂ ਕੋਈ ਮਾਮੂਲੀ ਜਾ ਮੁਲਜ਼ਮ ਅਜਿਹਾ ਕਾਰਾ ਕਰ ਕੇ ਫਰਾਰ ਹੋ ਜਾਂਦਾ ਹੈ।

Share this Article
Leave a comment