ਸਾਲਾਂ ਬਾਅਦ ਦਿਲਜੀਤ ਦੋਸਾਂਝ ਬਾਰੇ ਵੱਡਾ ਖੁਲਾਸਾ, ਐਲਬਮ ਡਿਜ਼ਾਈਨ ਕਰਨ ਤੋਂ ਬਾਅਦ ਨਹੀਂ ਦਿੱਤਾ ਗਿਆ ਹਨੀ ਸਿੰਘ ਨੂੰ ਕ੍ਰੈਡਿਟ

navdeep kaur
3 Min Read

ਨਿਊਜ਼ ਡੈਸਕ :ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਅਕਸਰ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਹਨੀ 3.0 ਲਈ ਲਾਈਮਲਾਈਟ ‘ਚ ਹੈ ਅਤੇ ਐਲਬਮ ਨੂੰ ਪੂਰੇ ਜ਼ੋਰ-ਸ਼ੋਰ ਨਾਲ ਪ੍ਰਮੋਟ ਕਰ ਰਹੇ ਹਨ। ਹਨੀ ਸਿੰਘ ਨੂੰ ਸ਼ਹਿਨਾਜ਼ ਗਿੱਲ ਦੇ ਸ਼ੋਅ Desi Vibes ਵਿੱਚ ਦੇਖਿਆ ਗਿਆ ਜਿੱਥੇ ਉਹ ਆਪਣੀ ਮਿਊਜ਼ਿਕ ਐਲਬਮ ਦੀ ਪ੍ਰਮੋਸ਼ਨ ਕਰਨ ਪਹੁੰਚੇ।ਹਨੀ ਸਿੰਘ ਦੇ ਅਜਿਹੇ song ਵੀ ਹਨ ,ਜੋ ਅੱਜ ਵੀ ਫੈਨਸ ਦੀ ਜ਼ੁਬਾਨ ‘ਤੇ ਹਨ।
ਜਿਥੇ ਹਨੀ ਸਿੰਘ ਆਪਣੇ ਗੀਤਾਂ ਨਾਲ ਚਾਰੇ ਪਾਸੇ ਛਾਇਆ ਹੋਇਆ ਹੈ ਉੱਥੇ ਹੀ ਦਲਜੀਤ ਦੋਸਾਂਝ ਜੋ ਕਿ ਕਈ ਪੰਜਾਬੀ ਗੀਤ ਤੇ ਪੰਜਾਬੀ ਫ਼ਿਲਮਾਂ ਕਰਕੇ ਮਸਹੂਰ ਹੈ। ਦਲਜੀਤ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ। ਜਿਥੇ ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਦਾ ਮਨ ਮੋਹਿਆ। ਕੁਝ ਦਿਨ ਪਹਿਲਾਂ ਹੀ ਦਲਜੀਤ ਤੇ ਨਿਮਰਤ ਖਹਿਰਾ ਦੀ ਨਵੀਂ ਫ਼ਿਲਮ ; ‘ਜੋੜੀ ‘ਦਾ ਟ੍ਰੇਲਰ ਆਇਆ ਸੀ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।

ਹਨੀ ਸਿੰਘ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਸਾਲ 2007 ਤੋਂ ਲੈ ਕੇ ਸਾਲ 2012 ਤੱਕ ਕਈ ਗੀਤ ਕੰਪੋਜ਼ ਕੀਤੇ ਅਤੇ ਹਿੱਟ ਹੋਏ। ਦਿਲਜੀਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਦਿਲਜੀਤ ਲਈ ਇੱਕ ਐਲਬਮ ਬਣਾਈ ਸੀ, ਦ ਨੈਕਸਟ ਲੈਵਲ। ਉਸ ਐਲਬਮ ਨੂੰ ਡਿਜ਼ਾਈਨ ਕਰਨ ਵਿੱਚ ਇੱਕ ਸਾਲ ਲੱਗ ਗਿਆ, ਪਰ ਮੈਨੂੰ ਇਸ ਲਈ ਜ਼ਿਆਦਾ ਕ੍ਰੈਡਿਟ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਮੈਂ ਕ੍ਰੈਡਿਟ ਲਈ ਕੰਮ ਨਹੀਂ ਕੀਤਾ ਕਿਉਂਕਿ ਜੇਕਰ ਤੁਹਾਡੇ ਕੋਲ ਟੇਲੇਂਟ ਹੈ ਤਾਂ ਅੱਜ ਨਹੀਂ ਤਾਂ ਕੱਲ੍ਹ ਤੁਹਾਡੀ ਪ੍ਰਤਿਭਾ ਨੂੰ ਪਰਖਣ ਵਾਲੇ ਅਤੇ ਤੁਹਾਨੂੰ ਮੌਕਾ ਦੇਣ ਵਾਲੇ ਲੋਕ ਤੁਹਾਨੂੰ ਜ਼ਰੂਰ ਬੁਲਾਉਣਗੇ। ਅਜਿਹੀਆਂ ਸਥਿਤੀਆਂ ਵਿੱਚ ਧੀਰਜ ਰੱਖਣਾ ਜ਼ਰੂਰੀ ਹੈ।

ਹਨੀ ਸਿੰਘ ਨੇ ਅੱਗੇ ਕਿਹਾ ਕਿ ਜੋ ਕੰਮ ਕੀਤਾ ਹੈ ਉਹ ਮੈਂ ਆਪਣੇ ਲਈ ਕੀਤਾ। ਆਪਣੇ ਆਪ ਨੂੰ ਖੁਸ਼ ਕਰਨ ਲਈ ਕੰਮ ਕਰੋ। ਕਿਸੇ ਹੋਰ ਨੂੰ ਖੁਸ਼ ਕਰਨ ਲਈ ਕੰਮ ਨਹੀਂ ਕੀਤਾ। ਮੈਂ ਜੋ ਵੀ ਗੀਤ ਬਣਾਏ ਹਨ, ਮੈਂ ਇਹ ਸੋਚ ਕੇ ਬਣਾਏ ਹਨ ਕਿ ਜੇਕਰ ਮੈਨੂੰ ਚੰਗੀ ਤਰ੍ਹਾਂ ਸਮਝ ਆਵੇ ਤਾਂ ਹੀ ਰਿਲੀਜ਼ ਕਰਾਂਗਾ।
ਵਰਕਫਰੰਟ ਦੀ ਗੱਲ ਕਰੀਏ ਤਾਂ ਹਨੀ ਸਿੰਘ ਨੇ ਹਾਲ ਹੀ ਵਿੱਚ ਸਲਮਾਨ ਖਾਨ ਦੀ ਫਿਲਮ ਵਿੱਚ ‘ਛੋਟੂ ਮੋਟੂ’ ਗੀਤ ਗਾਇਆ ਹੈ। ਉਥੇ ਹੀ ਦਿਲਜੀਤ ਨੇ ਕੋਚੇਲਾ ਵਿੱਚ ਦੋ ਵਾਰ ਪਰਫਾਰਮ ਕੀਤਾ। ਉਹ ਕੋਚੇਲਾ ‘ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment