ਜਲੰਧਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਸਿਆਸਦਾਨ ‘ਨੇ ਯੂਟਿਊਬ ‘ਤੇ ਆਪਣਾ ਚੈੱਨਲ ਬਣਾਇਆ ਹੈ। ਇਹ ਸਿਆਸਤਦਾਨ ਹੈ ਗਿਦੜਬਾਹਾ ਤੋਂ ਕਾਂਗਰਸੀ ਐਮਐਲਏ ਰਾਜਾ ਵੜਿੰਗ। ਜੀ ਹਾਂ ਰਾਜਾ ਵੜਿੰਗ ਨੇ ਵੀ ਆਪਣਾ ਨਵਾਂ ਯੂਟਿਊਬ ਚੈੱਨਲ ਬਣਾਇਆ ਹੈ।
ਇਸ ਬਾਰੇ ਰਾਜਾ ਵੜਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇਹ ਚੈੱਨਲ ਇਸ ਲਈ ਬਣਾਇਆ ਹੈ ਤਾਂ ਕਿ ਉਹ ਲੋਕਾਂ ਨੂੰ ਆਪਣੇ ਵਿਚਾਰ ਦੱਸ ਸਕਣ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਵੀ ਚੈੱਨਲ ਦਾ ਲਿੰਕ ਸ਼ੇਅਰ ਕੀਤਾ ਹੈ। ਇਸ ਚੈਨਲ ਦਾ ਨਾਮ ਉਨ੍ਹਾਂ ਨੇ ਸੋਚ ਪੰਜਾਬ ਦੀ ਰੱਖਿਆ ਹੈ ਅਤੇ ਇਸ ਨੂੰ ਇੱਕ ਦਿਨ ਵਿੱਚ ਹੀ ਦੋ ਸੌ ਤੋਂ ਵਧੇਰੇ ਵਿਅਕਤੀਆਂ ਨੇ ਸਬਸਕਰਾਇਬ ਵੀ ਕਰ ਲਿਆ ਹੈ।