ਚੰਡੀਗੜ੍ਹ ਪ੍ਰਸ਼ਾਸਨ ਨੇ ਟਰੈਫਿਕ ਜਾਮ ਨੂੰ ਘੱਟ ਕਰਨ ਲਈ ਯੂਟੀ ਦਫ਼ਤਰ ਦੇ ਸਮੇਂ ‘ਚ ਕੀਤਾ ਬਦਲਾਅ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਦਫਤਰੀ ਸਮੇਂ ਦੌਰਾਨ ਟ੍ਰੈਫਿਕ ਭੀੜ ਨੂੰ ਘਟਾਉਣ ਲਈ  ਦਫਤਰਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਹੈ। ਯੂਟੀ ਪ੍ਰਸ਼ਾਸਨ ਨੇ ਇੱਕ ਨਵੇਂ ਸਰਕੂਲਰ ਵਿੱਚ ਕਿਹਾ ਹੈ ਕਿ ਉਹ ਇੱਕੋ ਸਮੇਂ ਮੁਹਾਲੀ, ਪੰਚਕੂਲਾ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਜਾਣ ਵਾਲੇ ਕਰਮਚਾਰੀਆਂ ਦੀ ਆਵਾਜਾਈ ਦੀ ਭੀੜ ਨੂੰ ਘਟਾਉਣ ਲਈ 21 ਫਰਵਰੀ ਤੋਂ ਸਵੇਰੇ 9.30 ਤੋਂ ਸ਼ਾਮ 5.30 ਵਜੇ ਤੱਕ  ਸਮਾਂ ਬਦਲ ਰਿਹਾ ਹੈ।

ਦਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਕਰਕੇ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰ ਵਿੱਚ 100 ਫੀਸਦੀ ਸਟਾਫ ਪਹੁੰਚ ਰਿਹਾ ਹੈ। ਜਿਸ ਕਰਕੇ ਦਫਤਰ ਪਹੁੰਚਣ ਤੇ ਛੁੱਟੀ ਹੋਣ ਵੇਲੇ ਸੜਕਾਂ ‘ਤੇ ਕਾਫੀ ਭੀੜ ਹੋ ਜਾਂਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment