2 ਦਿਨ ਹੋਰ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਤੋਂ ਬਾਅਦ ਭਾਖੜਾ ਬੋਰਡ ਨੇ ਫਲੱਡ ਗੇਟਾਂ ਨੂੰ ਲੈ ਕੇ ਆਹ ਲੈ ਲਿਆ ਵੱਡਾ ਫੈਸਲਾ

TeamGlobalPunjab
2 Min Read

[alg_back_button]

ਨੰਗਲ : ਬੀਤੀ ਕੱਲ੍ਹ ਮੌਸਮ ਵਿਭਾਗ ਵੱਲੋਂ ਆਉਂਦੇ  ਦਿਨਾਂ ਨੂੰ ਪੰਜਾਬ ਅੰਦਰ ਇੱਕ ਵਾਰ ਫਿਰ ਭਾਰੀ ਮੀਂਹ ਪੈਣ ਦੀ ਜਾਰੀ ਕੀਤੀ ਗਈ ਚੇਤਾਵਨੀ ਤੋਂ ਬਾਅਦ ਪਿਛਲੇ 23 ਦਿਨਾਂ ਤੋਂ ਖੁੱਲ੍ਹੇ ਛੱਡੇ ਹੋਏ ਭਾਖੜਾ ਡੈਮ ਦੇ 8 ਤਬਾਹੀ ਵਾਲੇ ਫਾਟਕ ਵਿਭਾਗ ਨੇ ਬੰਦ ਕਰ ਦਿੱਤੇ ਹਨ।ਇਹ ਫਾਟਕ ਲੰਘੀ 19 ਅਗਸਤ ਨੂੰ ਉਸ ਵੇਲੇ ਖੋਲ੍ਹੇ ਗਏ ਸਨ ਜਦੋਂ ਡੈਮ ਦੇ ਪਾਣੀ ਦਾ ਪੱਧਰ  1680 ਦੇ ਖਤਰੇ ਵਾਲੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਉਨ੍ਹਾਂ ਇਲਾਕਿਆਂ ਵਿੱਚ ਭਾਰੀ ਤਬਾਹੀ ਮੱਚੀ ਸੀ ਜਿਹੜੇ ਇਲਾਕੇ ਉਸ ਪਾਣੀ ਦੀ ਮਾਰ ਹੇਠ ਆਉਂਦੇ ਸਨ ਜਿਹੜਾ ਪਾਣੀ ਭਾਖੜਾ ਦੇ ਖੋਲ੍ਹੇ ਗਏ ਤਬਾਹੀ ਵਾਲੇ ਫਾਟਕਾਂ ‘ਚੋਂ ਨਿੱਕਲ ਰਿਹਾ ਸੀ। ਇਹੋ ਕਾਰਨ ਹੈ ਕਿ 23 ਦਿਨ ਬਾਅਦ ਬੰਦ ਹੋਏ ਇਨ੍ਹਾਂ ਫਾਟਕਾਂ ਨੂੰ ਦੇਖ ਕੇ ਹੜ੍ਹ ਮਾਰੇ ਇਲਾਕਿਆਂ ਦੇ ਜਿਨ੍ਹਾਂ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਉਨ੍ਹਾਂ ਦੇ ਮਨਾਂ ਅੰਦਰ ਆਉਂਦੇ ਦੋ ਦਿਨਾਂ ਦੌਰਾਨ ਪੈਣ ਵਾਲੀ ਬਾਰਿਸ਼ ਦੀਆਂ ਖ਼ਬਰਾਂ ਸੁਣ ਕੇ ਇੱਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ।

ਉੱਧਰ ਦੂਜੇ ਪਾਸੇ  1675 ਫੁੱਟ ‘ਤੇ ਪਾਣੀ ਦਾ ਪੱਧਰ ਆਉਣ ਤੋਂ ਬਾਅਦ ਭਾਖੜਾ ਦੇ ਬੰਦ ਕੀਤੇ ਗੇਟਾਂ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ 39 ਹਜ਼ਾਰ 6 ਸੌ 33 ਕਿਉਸਿਕ ਪਾਣੀ ਆ ਰਿਹਾ ਹੈ ਤੇ 34 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਉਨ੍ਹਾਂ ਟ੍ਰਬਾਇਨਾਂ ਰਾਹੀਂ ਛੱਡਿਆ ਜਾ ਰਿਹਾ ਹੈ ਜਿੱਥੋਂ ਬਿਜਲੀ ਬਣਾਈ ਜਾਂਦੀ ਹੈ। ਜਾਣਕਾਰੀ ਅਨੁਸਾਰ ਇਸੇ ਤਰ੍ਹਾਂ ਅੰਕੜਿਆਂ ਅਨੁਸਾਰ ਸਾਲ 2018 ਦੌਰਾਨ ਅੱਜ ਦੇ ਦਿਨ ਡੈਮ ਦਾ ਪੱਧਰ 1650.04 ਸੀ ਜੋ ਕਿ ਸਾਬਤ ਕਰਦਾ ਹੈ ਕਿ ਲੰਘੇ ਵਰ੍ਹੇ ਦੇ ਮੁਕਾਬਲੇ 25 ਫੁੱਟ ਪਾਣੀ ਇਸ ਵੇਲੇ ਵੱਧ ਹੈ।

  [alg_back_button]

 

 

- Advertisement -

Share this Article
Leave a comment