10 ਸਾਲਾਂ ਬਾਅਦ CBI ਅਦਾਲਤ ਨੇ ਸੁਣਾਇਆ ਫ਼ੈਸਲਾ ,ਜ਼ਿਆ ਖ਼ਾਨ ਦੀ ਮਾਂ ਨੇ ਫ਼ੈਸਲੇ ’ਤੇ ਜਤਾਇਆ ਇਤਰਾਜ਼

navdeep kaur
4 Min Read

ਚੰਡੀਗੜ੍ਹ :11 ਜੂਨ 2013 ਨੂੰ ਐਕਟਰੈਸ ਜ਼ਿਆ ਖਾਨ ਦੀ ਮੌਤ ਮਾਮਲੇ ’ਤੇ 10 ਸਾਲਾਂ ਬਾਅਦ ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ। ਕਰੀਬ 10 ਸਾਲਾਂ ਬਾਅਦ ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ’ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਐਕਟਰ ਅਦਿੱਤਯ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਜ਼ਿਆ ਖਾਨ ਦੀ ਮਾਂ ਇਸ ਫੈਸਲੇ ’ਤੇ ਇਤਰਾਜ਼ ਜ਼ਾਹਿਰ ਕਰ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸੀਬੀਆਈ ਨੇ ਕੋਰਟ ਚ ਹੱਤਿਆ ਦੇ ਸਬੂਤ ਹੀ ਨਹੀਂ ਪੇਸ਼ ਕੀਤੇ। ਮੇਰੀ ਬੱਚੀ ਨੂੰ ਮਾਰਿਆ ਗਿਆ ਹੈ। ਇਹ ਹੱਤਿਆ ਦਾ ਹੀ ਮਾਮਲਾ ਹੈ। ਉਨ੍ਹਾਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਜੇਕਰ ਸੀਬੀਆਈ ਨੇ ਅਦਾਲਤ ਚ ਸਬੂਤ ਪੇਸ਼ ਕੀਤੇ ਹੁੰਦੇ ਤਾਂ ਫੈਸਲਾ ਕੁਝ ਹੋਰ ਹੀ ਹੋਣਾ ਸੀ।

ਜ਼ਿਕਰਯੋਗ ਹੈ ਕਿ 3 ਜੂਨ 2013 ਨੂੰ ਜ਼ਿਆ ਖਾਨ ਨੇ ਜੁਹੂ ਚ ਸਥਿਤ ਆਪਣੇ ਘਰ ’ਚ ਆਤਮ ਹੱਤਿਆ ਕੀਤੀ ਸੀ। ਜਿਸ ਨੂੰ ਜ਼ਿਆ ਖਾਨ ਦੀ ਮਾਂ ਨੇ ਆਤਮ ਹੱਤਿਆ ਨਹੀਂ ਬਲਕਿ ਹੱਤਿਆ ਦੱਸਿਆ ਸੀ। 7 ਜੂਨ 2013 ਨੂੰ ਜ਼ਿਆ ਖਾਨ ਦੇ ਘਰੋਂ ਪੁਲਿਸ ਨੂੰ 6 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਸੀ। ਇਸ ਤੋਂ ਬਾਅਦ 11 ਜੂਨ 2013 ਨੂੰ ਪੁਲਿਸ ਨੇ ਬਾਲੀਵੁੱਡ ਐਕਟਰ ਅਦਿੱਤਯ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਇਲਜ਼ਾਮ ਲਾਇਆ ਸੀ ਕਿ ਮੁੰਬਈ ਪੁਲਿਸ ਵੱਲੋਂ ਜ਼ਬਤ ਕੀਤਾ ਗਿਆ ਪੱਤਰ ਜ਼ਿਆ ਖਾਨ ਨੇ ਹੀ ਲਿਖਿਆ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਪੱਤਰ ਚ ਸੂਰਜ ਦੇ ਨਾਲ ਜ਼ਿਆ ਖਾਨ ਦੇ ਸਬੰਧਾਂ ਦੇ ਨਾਲ ਨਾਲ ਕਥਿਤ ਸ਼ਰੀਰਕ ਸੋਸ਼ਣ, ਮਾਨਸਿਕ ਤੇ ਸ਼ਰੀਰਕ ਯਾਤਨਾ ਬਾਰੇ ਚ ਵੀ ਗੱਲ ਕੀਤੀ ਗਈ ਹੈ। ਜਿਸ ਦੀ ਵਜ੍ਹਾ ਦੇ ਨਾਲ ਉਸ ਨੇ ਖੁਦਕੁਸ਼ੀ ਕੀਤੀ ਹੈ। ਹੁਣ ਅਦਾਲਤ ਨੇ ਫੈਸਲਾ ਸੁਣਾਇਆ ਹੈ ਅਤੇ 10 ਸਾਲਾਂ ਬਾਅਦ ਸੂਰਜ ਪੰਚੋਲੀ ਨੂੰ ਰਿਹਾਅ ਕਰ ਦਿੱਤਾ ਹੈ।
ਉੱਧਰ ਮੁੰਬਈ ਦੀ ਸੀਬੀਆਈ ਅਦਾਲਤ ਨੇ 10 ਸਾਲਾਂ ਬਾਅਦ ਐਕਟਰੈਸ ਜ਼ਿਆ ਖਾਨ ਮੌਤ ਮਾਮਲੇ ’ਤੇ ਫੈਸਲਾ ਸੁਣਾਇਆ ਹੈ ਅਤੇ ਇਸ ਮਾਮਲੇ ’ਚ ਐਕਟਰ ਅਦਿੱਤਯ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ ਨੂੰ ਬਰੀ ਕਰ ਹੈ ਪਰ ਜ਼ਿਆ ਖਾਨ ਦੀ ਮਾਂ ਨੇ ਅਦਾਲਤ ਦੇ ਇਸ ਫੈਸਲੇ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਸੁਸਾਈਡ ਨੋਟ ‘ਚ ਸੂਰਜ ਪੰਚੋਲੀ ਦਾ ਜ਼ਿਕਰ
ਜੀਆ ਖਾਨ ਨੇ ਆਪਣੇ ਸੁਸਾਈਡ ਨੋਟ ‘ਚ ਸੂਰਜ ਪੰਚੋਲੀ ਦਾ ਕਾਫੀ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਅਤੇ ਸੂਰਜ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਅਤੇ ਬਾਅਦ ਵਿੱਚ ਅਦਾਕਾਰ ਨੇ ਉਸ ਦੇ ਨਾਲ ਕਿਵੇਂ ਵਿਵਹਾਰ ਕਰਨਾ ਸ਼ੁਰੂ ਕੀਤਾ। ਸੁਸਾਈਡ ਨੋਟ ‘ਚ ਇਹ ਵੀ ਲਿਖਿਆ ਹੈ ਕਿ ਸੂਰਜ ਨੇ ਉਸ ਨੂੰ ਇਕ ਵਾਰ ਘਰੋਂ ਕੱਢ ਦਿੱਤਾ ਸੀ। ਉਹ ਸੂਰਜ ਦੇ ਬਦਲਦੇ ਰਵੱਈਏ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹੈ। ਜੀਆ ਦੀ ਮਾਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਸੂਰਜ ਦੀ ਸਲਾਹ ‘ਤੇ ਉਸ ਦੀ ਧੀ ਨੇ ਆਪਣਾ ਗਰਭਪਾਤ (Abortion) ਵੀ ਕਰਵਾਇਆ ਸੀ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment