ਨਿਊਜ਼ ਡੈਸਕ: Bigg Boss 15 ਦੀ ਕੰਟੈਂਸਟੈਂਟ ਅਫਸਾਨਾ ਖਾਨ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਅਫਸਾਨਾ ਆਪਣੇ ਬੁਆਇਫਰੈਂਡ ਸਾਜ਼ ਨਾਲ 19 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਸ਼ੁੱਕਰਵਾਰ ਨੂੰ ਅਫਸਾਨਾ ਖਾਨ ਦੀ ਹਲਦੀ ਅਤੇ ਮਹਿੰਦੀ ਸੀ।
ਅਫਸਾਨਾ-ਸਾਜ਼ ਦੀ ਪ੍ਰੀ-ਵੈਡਿੰਗ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆ ਹਨ, ਜਿਸ ‘ਚ ਦੋਵੇਂ ਰੋਮਾਂਟਿਕ ਅੰਦਾਜ ਵਿੱਚ ਨਜ਼ਰ ਆਏ।
- Advertisement -
ਹਲਦੀ ਦੌਰਾਨ ਜਿੱਥੇ ਅਫ਼ਸਾਨਾ ਪੀਲੇ ਲਹਿੰਗੇ ‘ਚ ਨਜ਼ਰ ਆਈ ਤਾਂ ਉਥੇ ਹੀ ਸਾਜ਼ ਨੇ ਵੀ ਪੀਲੇ ਰੰਗ ਦਾ ਕੁੜਤਾ ਪਹਿਨਿਆ। ਇਸ ਮੌਕੇ ਕਈ ਮਸ਼ਹੂਰ ਸੰਗੀਤਕਾਰ ਅਤੇ ਬਿੱਗ ਬਾਸ 15 ਦੇ ਕੰਟੈਂਸਟੈਂਟ ਨੇ ਵੀ ਸ਼ਿਰਕਤ ਕੀਤੀ।
ਉੱਥੇ ਹੀ ਅਫ਼ਸਾਨਾ ਨੇ ਮਹਿੰਦੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀ ਹਨ। ਜਿਸ ਵਿੱਚ ਅਫ਼ਸਾਨਾ ਲਾਲ ਅਤੇ ਗੋਲਡਨ ਰੰਗ ਦੀ ਡਰੈੱਸ ‘ਚ ਨਜ਼ਰ ਆ ਰਹੀ ਹਨ।
ਦੱਸਣਯੋਗ ਹੈ ਕਿ ਅਫ਼ਸਾਨਾ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਉਮਰ ਰਿਆਜ਼, ਹਿਮਾਂਸ਼ੀ ਖੁਰਾਨਾ, ਡੋਨਲ ਬਿਸ਼ਟ, ਰਾਖੀ ਸਾਵੰਤ, ਨਿਸ਼ਾ ਬਾਨੋ ਅਤੇ ਸਤਿੰਦਰ ਸੱਤੀ ਵਰਗੇ ਕਈ ਸਿਤਾਰੇ ਵੀ ਸ਼ਾਮਲ ਹੋਏ। ਰਾਖੀ ਸਾਵੰਤ ਅਫਸਾਨਾ ਦੇ ਵਿਆਹ ਦੀਆਂ ਰਸਮਾਂ ਦੇ ਦੌਰਾਨ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।
- Advertisement -