ਕੁਲਬੀਰ ਝਿੰਜਰ ਨੇ ਗੀਤ ਦੇ ਜ਼ਰੀਏ ਕੀਤਾ ਕਿਸਾਨੀ ਅੰਦੋਲਨ ਦਾ ਸਮਰਥਨ

TeamGlobalPunjab
2 Min Read

ਨਿਊਜ਼ ਡੈਸਕ(ਐਰਾ ਰਾਹਿਲ) : ਪੰਜਾਬੀ ਇੰਡਸਟਰੀ ਮੁੜ ਤੋਂ ਕਿਸਾਨਾਂ ਦੇ ਸੰਘਰਸ਼  ‘ਚ ਆਪਣਾ ਹਿੱਸਾ ਪਾ ਰਹੀ ਹੈ। ਕਈ ਪੰਜਾਬੀ ਗੀਤਕਾਰਾਂ ਨੇ ਕਿਸਾਨਾਂ ਦੇ ਹੱਕਾਂ ਦੇ ‘ਚ ਗੀਤ ਕੱਢ ਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਜਿਸ ਕਰਕੇ ਲੋਕ ਇਸ ਮੁੱਦੇ ਤੋਂ ਜਾਗਰੂਕ ਵੀ ਹੋਏ ਹਨ। ਵੱਡੇ-ਵੱਡੇ ਸਿੰਗਰ ਜਿਵੇਂ ਕੇ ਸਿੱਧੂ ਮੂਸੇ ਆਲਾ, ਰਣਜੀਤ ਬਾਵਾ, ਜੈਜੀ ਬੀ, ਕੰਵਰ ਗਰੇਵਾਲ ਨੇ ਕਿਸਾਨਾਂ ਦੇ ਸੰਘਰਸ਼ ਉੱਤੇ ਗੀਤ ਗਾਏ ਹਨ ਤੇ ਹੁਣ ਸਾਡੇ ਗੀਤਕਾਰ ਕੁਲਬੀਰ ਝਿੰਜਰ ਕਿਸਾਨਾਂ ਦੇ ਹੱਕਾਂ ਦੇ ‘ਚ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਹਨ।

ਕੁਲਬੀਰ ਝਿੰਜਰ ਦੇ ਇਸ ਗੀਤ ਦਾ ਨਾਂ ਹੈ ‘ਵਾਕਾ’। ਜੋ ਕੇ ਅਜ ਰਿਲੀਜ਼ ਹੋ ਚੁੱਕਿਆ ਹੈ।  ਇਸ ਗੀਤ ਨੂੰ ਲਿਖਿਆ ਤੇ ਗਾਇਆ ਹੈ ਕੁਲਬੀਰ ਝਿੰਜਰ ਨੇ ਅਤੇ ਅਮਨਪ੍ਰੀਤ ਸਿੰਘ ਨੇ ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ।  ਇਸ ਪੋਸਟਰ ਰਾਹੀਂ ਇਸਦੀ ਰਿਲੀਜ਼ ਡੇਟ ਦੀ ਅਨਾਉਂਸਮੈਂਟ ਵੀ ਹੋ ਚੁੱਕੀ ਹੈ। ਜਿਸ ਕਰਕੇ ਦਰਸ਼ਕ ਤੇ ਗੀਤਕਾਰ ਦੇ ਫੈਨਸ ਬਹੁਤ ਉਤਸ਼ਾਹਿਤ ਹਨ। ਗੀਤਕਾਰ ਦੀ ਪੋਸਟ ਤੇ ਉਨ੍ਹਾਂ ਦੇ ਦਰਸ਼ਕ ਤੇ ਚਾਹੁਣ ਵਾਲੇ ਵੀ ਕੰਮੈਂਟ ਕਰ ਰਹੇ ਹਨ।

ਇਕ ਦਰਸ਼ਕ ਲਿਖਦਾ ਹੈ – ਸਿੰਘ ਨਵਾਂ ਵਾਕਾ ਹੋਰ ਕਰ ਦੇਣਗੇ ਜੇ ਇਹੋ ਹਾਲ ਰਹੇ ਸਰਕਾਰ ਦੇ ਅਤੇ ਇਕ ਹੋਰ ਦਰਸ਼ਕ ਲਿਖਦਾ ਹੈ ਕੇ ਲਵ ਯੂ ਝਿੰਜਰ ਵੀਰੇ ਮੈਂ ਤੁਹਾਡੇ ਪੁਰਾਣੇ ਗਾਣੇ ਸੁਣਦਾ ਤੇ ਤੁਹਾਡੇ ਗੀਤਾਂ ਤੋਂ ਮੈਂ ਇੰਸਪਾਇਰ ਹੋ ਕੇ ਤੁਹਾਡੀ ਕੰਪੋਜ਼ੀਸ਼ਨ ਤੇ ਗੀਤ ਵੀ ਲਿਖਿਆ । ਤੁਸੀ ਸੱਚਾ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਹੋ। ਲਵ ਉ ਵੀਰ।

ਵਰਕ ਫਰੰਟ ਦੀ ਗੱਲ ਕਰੀਏ ਇਸ ਸਾਲ ਕੁਲਬੀਰ ਝਿੰਜਰ ਦੇ ਕਾਫੀ ਗੀਤ ਰਿਲੀਜ਼ ਹੋਏ ਹਨ ਜਿਵੇਂ ਕਿ ਆਈ ਲਾਇਨਰ, ਤੇਰੀ ਮੇਰੀ, ਮੈਕਸੀਕੋ, ਸੱਜਦਾ, ਤਿੱਤਲੀ, ਰਿਸਕੀ, ਰਾਈਡ ਔਰ ਡਾਈ।

- Advertisement -

Share this Article
Leave a comment