ਨਿਊਜ਼ ਡੈਸਕ – ਅਫ਼ਗਾਨੀ ਡਾਇਸਪੋਰਾ ਵੱਲੋਂ ਭ੍ਰਿਸ਼ਟਾਚਾਰ , ਪਰਿਵਾਰ , ਸਾਬਕਾ ਸਰਕਾਰ ਦੀਆਂ ਖ਼ਾਮੀਆਂ ਨੂੰ ਲੈ ਕੇ ਟਵਿੱਟਰ (Twitter) ਤੇ ਚਰਚਾ ਅੱਜਕੱਲ੍ਹ ਸੁਰਖੀਆਂ ‘ਚ ਹੈ।
ਇਹ ਤਾਂ ਠੀਕ ਠੀਕ ਨਹੀਂ ਕਿਹਾ ਜਾ ਸਕਦਾ ਕਿ ਟਵਿੱਟਰ ਤੇ ਸਰਗਰਮ ਇਹ ਅਫ਼ਗਾਨੀ ਲੋਕ ਵਿਸ਼ਵ ਦੇ ਕਿਸ ਕਿਸ ਹਿੱਸੇ ਤੋਂ ਜੁੜ ਇਨ੍ਹਾਂ ਚਰਚਾਵਾਂ ‘ਚ ਹਿੱਸਾ ਲੈ ਰਹੇ ਹਨ ਪਰ ਦੇਖਿਆ ਜਾ ਕਿ ਗੋਲੀ ਬਾਰੂਦ ਦੀ ਗੱਲ ਛੱਡ ਕੇ ਹੁਣ ਇਹ ਅਫ਼ਗਾਨੀ ਲੋਕ ਮੁੱਦਿਆਂ ਤੇ ਮਸਲਿਆਂ ਤੇ ਚਰਚਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਲੰਮੇ ਅਰਸੇ ਤੱਕ ਖਾਨਾਜੰਗੀ ਦੇ ਮਾਹੌਲ ਨਾਲ ਜੂਝਦਾ ਰਿਹਾ ਹੈ ਤੇ ਛੇ ਮਹੀਨੇ ਪਹਿਲਾਂ ਹੀ ਤਾਲਿਬਾਨਾਂ ਨੇ ਤਖ਼ਤਾਪਲਟ ਕਰਕੇ ਸੱਤਾ ਤੇ ਕਬਜ਼ਾ ਕਰ ਲਿਆ ਸੀ।
ਸਾਬਕਾ ਅਧਿਕਾਰੀਆਂ ਵੱਲੋਂ ਸਰਕਾਰ ਵਿੱਚ ਭ੍ਰਿਸ਼ਟਾਚਾਰ , ਨੁਕਸਾਨ ਅਤੇ ਧਾਂਦਲੀਆਂ ਬਾਰੇ ਕੀਤੀਆਂ ਗੱਲਾਂ ਨੂੰ ਸੈਂਕੜੇ ਅਫ਼ਗਾਨੀਆਂ ਨੇ ਸੁਣਿਆ। ਕੈਬਨਿਟ ਮੰਤਰੀਆਂ, ਕਾਨੂੰਨ ਵਿਧਾਨਕਾਰਾਂ ਅਤੇ ਡਾਇਰੈਕਟਰਾਂ ਨੇ ਸਾਬਕਾ ਸਹਿਯੋਗੀਆਂ ਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਦੇ ਦੋਸ਼ ਲਾਏ।
ਟਵਿੱਟਰ ਤੇ ਚੱਲ ਰਹੀ ਇਸ ਵਾਰਤਾ ਵਿੱਚ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਜੇਕਰ ਇਹਨਾਂ ਸਭਨਾਂ ਵਲੋਂ ਇਹ ਸਾਰੀਆਂ ਗੱਲਾਂ ਪਹਿਲਾਂ ਕਹਿ ਤੇ ਕਰ ਦਿੱਤੀਆਂ ਜਾਂਦੀਆਂ ਤਾਂ ਫੇਰ ਅੱਜ ਸਾਡੇ ਇਹ ਹਾਲਾਤ ਨਾ ਹੁੰਦੇ।
ਇਸ ਤਰ੍ਹਾਂ ਦੀਆਂ ਚਰਚਾਵਾਂ ਵਾਲੀਆਂ ਲਾਈਵ ਆਡੀਓ ਚੇੈਟ ਟਵਿੱਟਰ ਤੇ , ਇੰਟਰਨੈੱਟ ਦੇ ਪਲੇਟਫਾਰਮਾਂ ਤੇ ਬ੍ਰਾਡਕਾਸਟ ਹੋਈਆਂ ਹਨ। ਟਵਿੱਟਰ ਤੇ ਅਫਗਾਨੀ ਲੋਕਾਂ, ਸਾਬਕਾ ਅਧਿਕਾਰਿਆਂ, ਸੋਸ਼ਲ ਮੀਡੀਆ ਤੇ ਅਸਰ ਰੱਖਣ ਵਾਲੇ ਮਸ਼ਹੁੂਰ ਲੋਕਾਂ ਤੇ ਨਵੀਂ ਬਣੀ ਤਾਲੀਬਾਨ ਸਰਕਾਰ ਦੇ ਮੇੈੰਬਰਾਂ ਤੇ ਓਹਨਾਂ ਦੇ ਹਿਮਾਇਤੀਆਂ ਵਲੋਂ ਇਹ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ।
ਟਵਿੱਟਰ ਤੇ ਅਪਲੋਡ ਕੀਤੀਆਂ ਜਾ ਰਹੀਆਂ ਇਹਨਾਂ ਚਰਚਾਵਾਂ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹੇੈ। ਜਿਵੇਂ ਕਿ ਮੋੌਜੁੂਦਾ ਆਰਥਿਕ ਸੰਕਟ ਲਈ ਕਿਸ ਨੁੂੰ ਜਿੱਮੇਵਾਰ ਮੰਨਿਆ ਜਾਵੇ, ਕਿਵੇੰ ਜੰਗ ਵਿੱਚ ਹਾਰ ਹੋਈ ਤੇ ਕਿਵੇੰ ਤਾਲੀਬਾਨ ਸੱਤਾ ਤੇ ਕਾਬਿਜ਼ ਹੋਣ ‘ਚ ਸਫਲ ਹੁੰਦੇ ਹਨ।
ਇਸ ਤੋੰ ਇਲਾਵਾ ਹੋਰ ਚੇੈਟ ਰੁੂਮ ਵੀ ਹਨ ਜਿਹਨਾਂ ‘ਤੇ ਸਰੋਤਾ ਸੰਗੀਤ ਸੁਣ ਸਕਦੇ ਹਨ, ਪਸੰਦੀਦਾ ਕਵਿਤਾਵਾਂ ਪੜ੍ਹ ਸਕਦੇ ਹਨ ਤੇ ਆਪਣੇ ਪਸੰਦੀਦਾ ਪਕਵਾਨਾਂ ਬਾਰੇ ਗੱਲ ਵੀ ਕਰ ਸਕਦੇ ਹਨ। ਅਫਗਾਨ ਫਿਲਮਾਂ ਦੇ ਇੱਕ ਸਾਬਕਾ ਡਾਇਰੈਕਟ ਨੇ ਲਿਖਿਆ ਕਿ ਕਾਸ਼ ਇਹ ਵਿਚਾਰ ਚਰਚਾਵਾਂ 10 ਸਾਲ ਪਹਿਲਾਂ ਕਰਨ ਲਈ ਇਹ ਪਲੇਟਫਾਰਮ ਇਸਤੇਮਾਲ ਵਿੱਚ ਹੁੰਦਾ।