ਮੋਬਾਈਲ ਗੇਮ ਨੂੰ ਲੈ ਕੇ ਭਰਾ ਨਾਲ ਝਗੜੇ ਤੋਂ ਬਾਅਦ ਭੈਣ ਦੀ ਚੂਹੇ ਮਾਰ ਦਵਾਈ ਖਾਣ ਨਾਲ ਮੌਤ

TeamGlobalPunjab
1 Min Read

ਮੁੰਬਈ : ਹਾਲ ਹੀ ਵਿਚ ਇਕ ਹੈਰਾਨ ਕਰ ਦੇਣ ਵਾਲੀ ਸਾਹਮਣੇ ਆਈ ਹੈ। ਕਾਂਦੀਵਲੀ ਦੇ ਸਮਤਾ ਨਗਰ ਵਿਖੇ ਸ਼ੁੱਕਰਵਾਰ ਨੂੰ ਆਪਣੇ ਛੋਟੇ ਭਰਾ ਨਾਲ ਆਨਲਾਈਨ ਗੇਮਜ਼ ਖੇਡਣ ਨੂੰ ਲੈ ਕੇ ਹੋਈ ਲੜਾਈ ਦੇ ਬਾਅਦ ਇੱਕ 16 ਸਾਲਾ ਲੜਕੀ ਦੀ ਸ਼ਨੀਵਾਰ ਨੂੰ ਜ਼ਹਿਰ ਖਾਣ ਨਾਲ ਮੌਤ ਹੋ ਗਈ।

ਪੁਲਿਸ ਦੇ ਅਨੁਸਾਰ ਲੜਕੀ ਦੀ ਸ਼ਨੀਵਾਰ ਸਵੇਰੇ ਕਰੀਬ 10 ਵਜੇ ਮੌਤ ਹੋ ਗਈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਸਮਤਾ ਨਗਰ ਪੁਲਿਸ ਸਟੇਸ਼ਨ ਦੇ ਸਬ ਇੰਸਪੈਕਟਰ ਸੰਤੋਸ਼ ਖੜਡੇ ਨੇ ਦੱਸਿਆ, “ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ ਸਾਢੇ 11 ਵਜੇ ਵਾਪਰੀ। ਮੋਬਾਈਲ ‘ਤੇ ਗੇਮ ਖੇਡਣ ਨੂੰ ਲੈ ਕੇ 16 ਸਾਲਾ ਪੀੜਤ ਅਤੇ ਉਸਦੇ 14 ਸਾਲਾ  ਭਰਾ ਦੇ ਵਿੱਚ ਮਾਮੂਲੀ ਝਗੜਾ ਹੋ ਗਿਆ। ਲੜਕੀ ਨੇ ਨੇੜਲੇ ਮੈਡੀਕਲ ਸਟੋਰ ਤੋਂ ਚੂਹੇ ਦਾ ਜ਼ਹਿਰ ਖਰੀਦਿਆ ਅਤੇ ਆਪਣੇ ਛੋਟੇ ਭਰਾ ਦੇ ਸਾਹਮਣੇ ਖਾ ਲਿਆ। ਛੋਟੇ ਭਰਾ ਨੇ ਇਸ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਤੁਰੰਤ ਲੜਕੀ ਨੂੰ ਹਸਪਤਾਲ ਲੈ ਗਿਆ। ਪੁਲਿਸ ਸੂਚਨਾ ‘ਤੇ ਹਸਪਤਾਲ ਪਹੁੰਚੀ।

Share this Article
Leave a comment