ਦਿੱਲੀ ‘ਚ ਪ੍ਰਦੂਸ਼ਣ ਦਾ ਕਹਿਰ ਜਾਰੀ, AQI 401 ਤੋਂ ਪਾਰ

Rajneet Kaur
2 Min Read

ਨਵੀਂ ਦਿੱਲੀ: ਅੱਜ ਵੀ ਦਿੱਲੀ ਵਿੱਚ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ ਹੈ।  ਰਿਪੋਰਟਾਂ ਦੇ ਅਨੁਸਾਰ, ਇੱਕ ਵਾਰ ਫਿਰ ਸ਼ਹਿਰ ਦਾ AQI 401 ਤੋਂ ਉੱਪਰ ਹੋ ਗਿਆ ਹੈ। ਟਰਾਂਸਪੋਰਟ ਅਤੇ NCR ਦੇ ਹੋਰ ਸ਼ਹਿਰਾਂ ਤੋਂ ਆ ਰਿਹਾ ਪ੍ਰਦੂਸ਼ਣ ਦਿੱਲੀ ਦੀ ਜ਼ਹਿਰੀਲੀ ਹਵਾ ਦਾ ਮੁੱਖ ਕਾਰਨ ਹੈ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਹਵਾ ਦੀ ਰਫਤਾਰ ਬਹੁਤ ਘੱਟ ਰਹਿਣ ਵਾਲੀ ਹੈ, ਇਸ ਲਈ ਪ੍ਰਦੂਸ਼ਣ ‘ਚ ਸੁਧਾਰ ਦੀ ਉਮੀਦ ਘੱਟ ਹੈ। 26 ਨਵੰਬਰ ਨੂੰ ਸਥਿਤੀ ਹੋਰ ਵਿਗੜ ਸਕਦੀ ਹੈ। ਹਾਲਾਂਕਿ 27 ਨਵੰਬਰ ਨੂੰ ਦਿੱਲੀ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਸਵੇਰੇ 5 ਵਜੇ ਦਿੱਲੀ ਵਿੱਚ ਕੁੱਲ AQI 424 ਸੀ। ਇਸ ਤੋਂ ਇਲਾਵਾ ਆਨੰਦ ਵਿਹਾਰ- 460, ਬਵਾਨਾ- 468, ਦਵਾਰਕਾ- 437, ਪੂਸਾ- 408, ਲੋਧੀ ਰੋਡ- 373, ਏਅਰਪੋਰਟ ਟੀ-3- 423, ਆਰ.ਕੇ.ਪੁਰਮ- 430 ਸੀ। NCR ਦੇ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹ ਨੋਇਡਾ- 396, ਗ੍ਰੇਟਰ ਨੋਇਡਾ- 401, ਗਾਜ਼ੀਆਬਾਦ- 424, ਗੁਰੂਗ੍ਰਾਮ- 343, ਫਰੀਦਾਬਾਦ- 427 ਸੀ।  ਦੱਸ ਦੇਈਏ ਕਿ ਰਾਜਧਾਨੀ ਵਿੱਚ ਸ਼ੁੱਕਰਵਾਰ ਸਵੇਰੇ 8 ਵਜੇ AQI 401 ਦਰਜ ਕੀਤਾ ਗਿਆ ਸੀ, ਜਦੋਂ ਕਿ AQI 415 ਸ਼ਾਮ 4 ਵਜੇ ਦਰਜ ਕੀਤਾ ਗਿਆ ਸੀ।

ਦਸ ਦਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ‘ਚੰਗਾ’, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨ’, 201 ਤੋਂ 300 ‘ਮਾੜਾ’, 301 ਤੋਂ 400 ‘ਬਹੁਤ ਮਾੜਾ’, 401 ਤੋਂ 500  ਗੰਭੀਰ’ ਸ਼੍ਰੇਣੀ ‘ਚ ਮੰਨਿਆ ਜਾਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment