Home / ਜੀਵਨ ਢੰਗ / ਬਿੱਗ ਬੀ ਦੇ ਨਾਲ ਨਾਲ ਉਨ੍ਹਾਂ ਦਾ ਘਰ ਵੀ ਬਣਿਆ ਫਿਲਮਾਂ ਦੀ ਸ਼ਾਨ

ਬਿੱਗ ਬੀ ਦੇ ਨਾਲ ਨਾਲ ਉਨ੍ਹਾਂ ਦਾ ਘਰ ਵੀ ਬਣਿਆ ਫਿਲਮਾਂ ਦੀ ਸ਼ਾਨ

ਨਿਊਜ਼ ਡੈਸਕ :- ਬਾਲੀਵੁੱਡ ਸੁਪਰਸਟਾਰ ਬਿੱਗ ਬੀ ਦਾ ਆਲੀਸ਼ਾਨ ਬੰਗਲਾ ਜਲਸਾ ਵੀ ਉਨ੍ਹਾਂ ਦੀ ਤਰ੍ਹਾਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਅਮਿਤਾਭ ਬੱਚਨ ਜਲਸਾ ਨੂੰ ਲੈ ਕੇ ਮਜ਼ੇਦਾਰ ਖੁਲਾਸੇ ਕਰਕੇ ਚਰਚਾ ‘ਚ ਹਨ। ਅਮਿਤਾਭ ਨੇ ਦੱਸਿਆ ਹੈ ਕਿ ਜਲਸਾ ‘ਚ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ।

ਦੱਸ ਦਈਏ ਅਮਿਤਾਭ ਬੱਚਨ ਨੇ ਆਪਣੀ ਹਿੱਟ ਫਿਲਮ ਚੁਪਕੇ ਚੁਪਕੇ ਦੀ ਇਕ ਤਸਵੀਰ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਪਤਨੀ ਅਦਾਕਾਰਾ ਜਯਾ ਬੱਚਨ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅਮਿਤਾਭ ਬੱਚਨ ਨੇ ਦੱਸਿਆ ਹੈ ਕਿ ਫਿਲਮ ਚੁਪਕੇ ਚੁਪਕੇ ਸਮੇਤ ਕਈ ਹੋਰ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਵੀ ਉਸ ਦੇ ਬੰਗਲੇ ਜਲਸਾ ‘ਚ ਕੀਤੀ ਗਈ ਹੈ।

ਇਸਤੋਂ ਇਲਾਵਾ ਜਯਾ ਬੱਚਨ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਅਮਿਤਾਭ ਬੱਚਨ ਨੇ ਪੋਸਟ ‘ਚ ਲਿਖਿਆ, ‘ਚੁਪਕੇ ਚੁਪਕੇ, ਰਿਸ਼ੀਕੇਸ਼ ਮੁਖਰਜੀ ਨਾਲ ਸਾਡੀ ਫਿਲਮ ਅੱਜ 46 ਸਾਲ ਦੀ ਹੋ ਗਈ ਹੈ। ਜਿਸ ਤਸਵੀਰ ਨੂੰ ਤੁਸੀਂ ਤਸਵੀਰ ਵਿਚ ਵੇਖ ਰਹੇ ਹੋ ਉਹ ਨਿਰਮਾਤਾ ਐਨਸੀ ਸਿੱਪੀ ਦਾ ਘਰ ਸੀ .. ਅਸੀਂ ਇਸਨੂੰ ਖਰੀਦਿਆ, ਵੇਚਿਆ ਤੇ ਫਿਰ ਵਾਪਸ ਖਰੀਦਿਆ … ਦੁਬਾਰਾ ਬਣਾਇਆ … ਹੁਣ ਇਹ ਸਾਡਾ ਘਰ ਜਲਸਾ ਹੈ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ … ਆਨੰਦ, ਪੁਨੀਚਰਮ, ਚੁਪਕੇ ਚੁਪਕੇ, ਸੱਤੇ ਪੇ ਸੱਤਾ ਅਤੇ ਹੋਰ … ‘.

ਸੋਸ਼ਲ ਮੀਡੀਆ ‘ਤੇ ਅਮਿਤਾਭ ਬੱਚਨ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰ ਦੇ ਬਹੁਤ ਸਾਰੇ ਪ੍ਰਸ਼ੰਸਕ ਤੇ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਉਸਦੀ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ. ਟਿੱਪਣੀ ਕਰਕੇ ਆਪਣੀ ਫੀਡਬੈਕ ਵੀ ਦੇ ਰਿਹੇ ਹਨ।

Check Also

B12 ਦੀ ਕਮੀ ਨਾਲ ਭੁਗਤਣੇ ਪੈ ਸਕਦੇ ਨੇ ਗੰਭੀਰ ਨਤੀਜੇ

ਨਿਊਜ਼ ਡੈਸਕ: ਭੱਜ-ਦੌੜ ਭਰੀ ਜੀਵਨ ਸ਼ੈਲੀ, ਸੰਤੁਲਿਤ ਭੋਜਨ ਨਾ ਲੈਣਾ, ਇਹ ਗੜਬੜੀਆਂ ਸਰੀਰ ਵਿੱਚ ਜ਼ਰੂਰੀ …

Leave a Reply

Your email address will not be published. Required fields are marked *