ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਨਵਾਜ਼ ਸ਼ਰੀਫ ‘ਤੇ ਅੱਤ ਵਾਦੀ ਅਜਮਲ ਕਸਾਬ ਦੇ ਵੇਰਵੇ ਭਾਰਤ ਨੂੰ ਦੇਣ ਦਾ ਲਗਾਇਆ ਦੋਸ਼

TeamGlobalPunjab
3 Min Read

ਇਸਲਾਮਾਬਾਦ- ਪਾਕਿਸਤਾਨੀ ਸੰਸਦ ‘ਚ ਰੱਖੇ ਗਏ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਦੋਸ਼ ਲਾਇਆ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਨਵਾਜ਼ ਸ਼ਰੀਫ ਨੇ ਭਾਰਤ ਨੂੰ ਪਾਕਿਸਤਾਨੀ ਸਥਿਤ ਲਸ਼ਕਰ-ਏ-ਤੋਇਬਾ ਮਾਰੇ ਗਏ ਅੱਤ ਵਾਦੀ ਅਜਮਲ ਕਸਾਬ ਦਾ ਵੇਰਵਾ ਦਿੱਤਾ ਸੀ, ਜਿਸ ਨੇ 2008 ਵਿੱਚ ਮੁੰਬਈ ਵਿੱਚ 26/11 ਦੇ ਹਮਲੇ ਨੂੰ ਅੰਜਾਮ ਦਿੱਤਾ ਸੀ। ਅਜਮਲ ਕਸਾਬ ਪਾਕਿਸਤਾਨ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ।

ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਨੂੰ ਹਿਲਾ ਦੇਣ ਵਾਲੇ 2008 ਦੇ ਹਮਲੇ ਵਿੱਚ ਛੱਤਰਪਤੀ ਸ਼ਿਵਾਜੀ ਟਰਮੀਨਸ ਵਰਗੀ ਭੀੜ ਵਾਲੀਆਂ ਥਾਵਾਂ ਤਾਜ ਮਹਿਲ ਹੋਟਲ ਅਤੇ ਟਾਵਰ, ਓਬਰਾਏ ਵਰਗੇ ਆਲੀਸ਼ਾਨ ਹੋਟਲਾਂ ਅਤੇ ਟ੍ਰਾਈਡੈਂਟ ਦੇ ਨਾਲ-ਨਾਲ ਨਰੀਮਨ ਹਾਊਸ ਮੁੱਖ ਨਿਸ਼ਾਨੇ ਸਨ। ਮੁੰਬਈ ਵਿਚ, ਲੂਪ ਸਾਈਟਾਂ ‘ਤੇ ਲੜੀਵਾਰ ਧਮਾਕਿਆਂ ਅਤੇ ਗੋਲੀਬਾਰੀ ਵਿੱਚ 174 ਲੋਕ ਮਾਰੇ ਗਏ ਸੀ, ਅਤੇ 300 ਜ਼ਖਮੀ ਹੋ ਗਏ ਸੀ।

ਮੁੰਬਈ ਨੂੰ ਨਿਸ਼ਾਨਾ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਤੋਂ ਆਏ ਅੱਠ ਅੱਤਵਾਦੀਆਂ ਨੇ ਬਣਾਇਆ ਸੀ। ਇਨ੍ਹਾਂ ‘ਚੋਂ 7 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ, ਜਦਕਿ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਸੁਰੱਖਿਆ ਬਲਾਂ ਨੇ ਜ਼ਿੰਦਾ ਫੜ ਲਿਆ ਸੀ। ਪਹਿਲਾਂ ਪਾਕਿਸਤਾਨ ਨੇ ਕਸਾਬ ਨੂੰ ਆਪਣਾ ਨਾਗਰਿਕ ਘੋਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਬਾਅਦ ਵਿੱਚ ਭਾਰਤ ਵੱਲੋਂ ਢੁੱਕਵੇਂ ਸਬੂਤ ਦੇਣ ਤੋਂ ਬਾਅਦ ਉਸ ਨੂੰ ਪਾਕਿਸਤਾਨ ਦਾ ਨਾਗਰਿਕ ਮੰਨਣਾ ਪਿਆ।

ਦੂਜੇ ਪਾਸੇ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ ਕਿ ਇਮਰਾਨ ਖਾਨ ਅਜਿਹੇ ਖਿਡਾਰੀ ਹਨ ਜੋ ਆਖਰੀ ਗੇਂਦ ਤੱਕ ਲੜਦੇ ਹਨ। ਉਹ ਅਸਤੀਫਾ ਨਹੀਂ ਦੇਣਗੇ। ਇਹ ਇੱਕ ਮੈਚ ਹੈ, ਦੋਸਤ ਅਤੇ ਦੁਸ਼ਮਣ ਦੋਵੇਂ ਇਸਨੂੰ ਦੇਖਣਗੇ।

- Advertisement -

ਪੀਐੱਮਐੱਲ-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਪਾਕਿਸਤਾਨ ‘ਚ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਆਖਰੀ ਜ਼ੋਰ ਦੇਣ ਦਾ ਸਮਾਂ ਆ ਗਿਆ ਹੈ। ਸੋਮਵਾਰ ਨੂੰ ਇਸਲਾਮਾਬਾਦ ਵਿੱਚ ਇੱਕ ਰੈਲੀ ਵਿੱਚ ਮਰੀਅਮ ਨੇ ਇਮਰਾਨ ਖਾਨ ਦੀ ਆਪਣੀ ਹਿੱਲ ਰਹੀ ਗੱਦੀ ਨੂੰ ਬਚਾਉਣ ਲਈ ਧਾਰਮਿਕ ਕਾਰਡ ਦੀ ਵਰਤੋਂ ਕਰਨ ਲਈ ਆਲੋਚਨਾ ਕੀਤੀ।

ਦੂਜੇ ਪਾਸੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨੇ ਕਿਹਾ, ‘ਮੈਂ ਤੁਹਾਨੂੰ ਚੁਣੌਤੀ ਦਿੰਦੀ ਹਾਂ ਕਿ ਬੇਭਰੋਸਗੀ ਮਤੇ ‘ਤੇ ਵੋਟਿੰਗ ਵਾਲੇ ਦਿਨ 172 ਸੰਸਦ ਮੈਂਬਰਾਂ ਨੂੰ ਆਪਣੇ ਨਾਲ ਲਿਆਓ।’ ਉਨ੍ਹਾਂ ਨੇ ਇਮਰਾਨ ‘ਤੇ ਦੋਸ਼ ਲਾਇਆ ਕਿ ਉਹ ਆਪਣੀ ਸੀਟ ਬਚਾਉਣ ਲਈ ਆਪਣੇ ਸਭ ਤੋਂ ਭਰੋਸੇਮੰਦ ਬੁਜ਼ਦਾਰ ਨੂੰ ਬਾਈਪਾਸ ਕਰ ਰਿਹਾ ਹੈ। ਮਰੀਅਮ ਨੇ ਕਿਹਾ, ‘ਤੁਸੀਂ ਆਪਣੀ ਤਾਕਤ ਬਚਾਉਣ ਲਈ ਆਪਣੇ ਸਭ ਤੋਂ ਭਰੋਸੇਮੰਦ ਆਦਮੀ (ਬੁਜ਼ਦਾਰ) ਨੂੰ ਖੂਹ ਵਿੱਚ ਧੱਕ ਦਿੱਤਾ। ਅਸੀਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਘਿਨਾਉਣਾ ਵਿਅਕਤੀ ਨਹੀਂ ਦੇਖਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment