ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਸੰਭਾਵਨਾ, ਵੱਡੀ ਜ਼ਿੰਮੇਵਾਰੀ ਮਿਲਣੀ ਤੈਅ

TeamGlobalPunjab
2 Min Read

ਨਵੀਂ ਦਿੱਲੀ (ਦਵਿੰਦਰ ਸਿੰਘ)-  ਪ੍ਰਸ਼ਾਂਤ ਕਿਸ਼ੋਰ  ਦੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ’ਤੇ ਚਰਚਾਵਾਂ ਹੋ ਰਹੀਆਂ ਹਨ।  ਪ੍ਰਸ਼ਾਂਤ ਕਿਸ਼ੋਰ ਵਲੋਂ  ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਨ੍ਹਾਂ ਅਟਕਲਾਂ ਨੂੰ ਹੋਰ ਜ਼ੋਰ ਮਿਲਿਆ ਹੈ। ਹਾਲਾਂਕਿ ਉਹ ਆਪਣੇ ਵੱਲੋਂ ਇਨ੍ਹਾਂ ਅਟਕਲਾਂ ’ਤੇ ਰੋਕ ਲਗਾਉਂਦੇ ਨਜ਼ਰ ਆਏ ਹਨ। ਹੁਣ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਇੱਕ ਮੀਟਿੰਗ ਵਿਚ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ‘ਚ ਸ਼ਾਮਲ ਕਰਨ ਲਈ ਪਾਰਟੀ ਨੇਤਾਵਾਂ ਤੋਂ ਸਲਾਹ ਮੰਗੀ ਹੈ।

ਦੱਸ ਦਈਏ ਕਿ ਰਾਹੁਲ ਗਾਂਧੀ ਅਤੇ ਪ੍ਰਸ਼ਾਂਤ ਕਿਸ਼ੋਰ ਵਲੋਂ ਇਸ ਬਾਰੇ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਥੇ ਹੀ ਨਾਮ ਨਾਂ ਦੱਸਣ ਦੀ ਸ਼ਰਤ ’ਤੇ ਇਸ ਮਾਮਲੇ ਨਾਲ ਜੁੜੇ 3 ਲੋਕਾਂ ਨੇ ਦੱਸਿਆ ਕਿ 22 ਜੁਲਾਈ ਨੂੰ ਰਾਹੁਲ ਗਾਂਧੀ ਦੀ ਪ੍ਰਧਾਨਗੀ ‘ਚ ਇਕ ਮੀਟਿੰਗ ‘ਚ ਚਰਚਾ ਕੀਤੀ ਗਈ ਸੀ। ਇਸ ਮੀਟਿੰਗ ਵਿਚ ਏ. ਕੇ. ਐਂਟਨੀ, ਮੱਲਿਕਾਅਰੁਜਨ ਖੜਗੇ, ਕੇ. ਸੀ. ਵੇਣੁਗੋਪਾਲ, ਕਮਲਨਾਥ ਅਤੇ ਅੰਬਿਕਾ ਸੋਨੀ ਵਰਗੇ ਮਸ਼ਹੂਰ ਕਾਂਗਰਸੀ ਨੇਤਾ ਮੌਜੂਦ ਸਨ। ਜੇਕਰ ਇਹ ਸਾਰੇ ਨੇਤਾ ਪ੍ਰਸ਼ਾਂਤ ਕਿਸ਼ੋਰ ਦੇ ਨਾਂ ਨੂੰ ਲੈ ਕੇ ਮੰਨ ਜਾਂਦੇ ਹਨ ਤਾਂ ਕਾਂਗਰਸ ‘ਚ ਉਨ੍ਹਾਂ ਨੂੰ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ 15 ਜੁਲਾਈ ਨੂੰ ਕਾਂਗਰਸ ਨੂੰ ਅੱਗੇ ਵਧਾਉਣ ਲਈ ਗਾਂਧੀ ਪਰਿਵਾਰ ਦੇ ਸਾਹਮਣੇ ਇਕ ਖਾਕਾ ਪੇਸ਼ ਕੀਤਾ ਸੀ।

Share this Article
Leave a comment