ਨਿਊਜ਼ ਡੈਸਕ :- “ਯਹ ਰਿਸ਼ਤਾ ਕਿਆ ਕਹਿਲਾਤਾ ਹੈ” ‘ਚ ਅਕਸ਼ਰਾ ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਹਿਨਾ ਖਾਨ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਹਿਨਾ ਖਾਨ ਦੇ ਪਿਤਾ ਦੀ ਮੌਤ ਮੁੰਬਈ ‘ਚ ਕਾਰਡੀਅਕ ਅਰੇਸਟ ਕਰਕੇ ਹੋਈ ਹੈ। ਇਹ ਖਬਰ ਸੁਣਨ ਤੋਂ ਬਾਅਦ ਹਿਨਾ ਖਾਨ ਸਣੇ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ‘ਚ ਹੈ।
ਦੱਸ ਦਈਏ ਹਿਨਾ ਖਾਨ ਦੀ ਆਪਣੇ ਪਿਤਾ ਨਾਲ ਕਾਫੀ ਚੰਗੀ ਬਣਦੀ ਸੀ ਤੇ ਉਹ ਅਕਸਰ ਪਿਤਾ ਨਾਲ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਅਚਾਨਕ ਪਿਤਾ ਦਾ ਛਾਇਆ ਸਿਰ ਤੋਂ ਉੱਠ ਜਾਣ ਦੀ ਵਜ੍ਹਾ ਕਰਕੇ ਹਿਨਾ ਖਾਨ ਇਸ ਸਮੇਂ ਸਦਮੇ ‘ਚ ਹੈ।