ਗੈਂਗਸਟਰਾਂ ‘ਤੇ ਕਾਰਵਾਈ, NIA ਵੱਲੋਂ ਦਿੱਲੀ-ਪੰਜਾਬ ਸਮੇਤ 5 ਰਾਜਾਂ ਵਿੱਚ 50 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ

Rajneet Kaur
4 Min Read

ਚੰਡੀਗੜ੍ਹ:  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ( NIA) ਨੇ ਅੱਜ ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਦੇ ਨਾਲ-ਨਾਲ ਰਾਜਸਥਾਨ ‘ਚ 40 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਇਸ ਕਾਰਵਾਈ ਦਾ ਮਕਸਦ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ‘ਤੇ ਸ਼ਿਕੰਜਾ ਕੱਸਣਾ ਹੈ।  ਇਸੇ ਕਾਰਵਾਈ ਅਧੀਨ NIA ਦੀ ਟੀਮ ਅੱਜ ਜੱਗਾ ਜੰਡੀਆ ਦੇ ਘਰ ਪਹੁੰਚੀ। ਇਸ ਦੌਰਾਨ ਟੀਮ ਦੇ 25 ਮੈਂਬਰਾਂ ਨੇ ਰੇਡ ਕੀਤੀ। ਦੱਸ ਦੇਈਏ ਕਿ ਜੱਗਾ ਜੰਡੀਆ ਕਬੱਡੀ ਟੂਰਨਾਮੈਂਟ ਕਰਵਾਉਂਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਛਾਪੇਮਾਰੀ ‘ਚ ਹੁਣ ਤੱਕ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਪਿਛਲੇ ਹਫਤੇ NIA ਨੇ ਘਾਟੀ ਦੇ ਸ਼ੋਪੀਆਂ ਅਤੇ ਰਾਜੌਰੀ ਜ਼ਿਲਿਆਂ ‘ਚ ਛਾਪੇਮਾਰੀ ਕੀਤੀ ਸੀ। ਐਨਆਈਏ ਦੇ ਇਹ ਛਾਪੇ ਵੀ ਦਹਿਸ਼ਤਗਰਦੀ ਨਾਲ ਸਬੰਧਤ ਮਾਮਲਿਆਂ ਨਾਲ  ਸਨ। ਇਸ ਪਹਿਲਕਦਮੀ ਕਾਰਨ NIA ਨੂੰ ਵੀ ਟੈਰਰ ਫੰਡਿੰਗ ਨੂੰ ਲੈ ਕੇ ਕਾਰਵਾਈ ਕਰਦੇ ਦੇਖਿਆ ਗਿਆ ਹੈ।

ਇਸ ਕਾਰਵਾਈ ‘ਚ ਨਾ ਸਿਰਫ ਲਾਰੈਂਸ ਬਿਸ਼ਨੋਈ ਗੈਂਗ NIA ਦੇ ਨਿਸ਼ਾਨੇ ‘ਤੇ ਹੈ, ਸਗੋਂ ਕੌਸ਼ਲ, ਕਾਲਾ ਜਠੇੜੀ, ਬੰਬੀਹਾ ਅਤੇ ਹੋਰ ਗੈਂਗਸਟਰ ਸ਼ਾਮਲ ਹਨ। ਐਨਆਈਏ ਦੀ ਇਹ ਕਾਰਵਾਈ ਨਾ ਸਿਰਫ਼ ਇਨ੍ਹਾਂ ਗੈਂਗਸਟਰਾਂ ਦੇ ਵਿਦੇਸ਼ੀ ਕਨੈਕਸ਼ਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਸਗੋਂ ਇਨ੍ਹਾਂ ਦੇ ਫਿਰੌਤੀ ਦੇ ਕਾਰੋਬਾਰ ਵਿੱਚ ਹਵਾਲਾ ਕਾਰੋਬਾਰੀ ਨੈੱਟਵਰਕ ਦੀ ਵੀ ਜਾਣਕਾਰੀ ਮਿਲੀ ਹੈ।

ਬਠਿੰਡਾ ਦੇ ਐਸਐਸਪੀ ਏਲਨਚੇਲੀਅਨ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਐੱਨਆਈਏ ਵੱਲੋਂ ਤਿੰਨ ਜਗ੍ਹਾ ‘ਤੇ ਛਾਪੇਮਾਰੀ ਕੀਤੀ ਗਈ ਹੈ ਪਰੰਤੂ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕਿੱਥੇ ਕੀਤੀਆਂ ਜਾ ਰਹੀਆਂ ਹਨ।

- Advertisement -

ਸੋਨੀਪਤ ‘ਚ ਵੀ ਲਾਰੇਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਦੇ ਟਿਕਾਣਿਆਂ ‘ਤੇ NIA ਨੇ ਛਾਪੇਮਾਰੀ ਕੀਤੀ ਹੈ। ਸੋਨੀਪਤ ਦੇ ਬਦਨਾਮ ਗੈਂਗਸਟਰ ਰਾਜੂ ਬਸੋਦੀ ਅਤੇ ਅਕਸ਼ੈ ਪਾਲਦਾ ਦੇ ਟਿਕਾਣਿਆਂ ‘ਤੇ NIA ਨੇ ਰੇਡ ਮਾਰੀ। NIA ਦੀ ਟੀਮ ਸਵੇਰ ਤੋਂ ਹੀ ਸਥਾਨਕ ਪੁਲਿਸ ਦੇ ਨਾਲ ਦੋਵਾਂ ਦੇ ਘਰਾਂ ਦੀ ਤਲਾਸ਼ੀ ਲੈ ਰਹੀ ਹੈ। ਰਾਜੂ ਬਸੋਦੀ ਅਤੇ ਅਕਸ਼ੈ ਪਾਲਦਾ ‘ਤੇ ਉੱਤਰੀ ਭਾਰਤ ‘ਚ ਦੋ ਦਰਜਨ ਤੋਂ ਵੱਧ ਗੰਭੀਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਦੋਵੇਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸ਼ਾਰਪ ਸ਼ੂਟਰ ਹਨ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਛੇ ਸ਼ਾਰਪਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਚਾਰ ਸ਼ੂਟਰਾਂ ਨੂੰ ਪੰਜਾਬ ਪੁਲੀਸ ਨੇ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਐਨਕਾਊਂਟਰ ‘ਚ ਦੋ ਸ਼ੂਟਰ ਮਾਰੇ ਗਏ। ਉਸ ਨੇ ਦੱਸਿਆ ਸੀ ਕਿ ਇਸ ਘਟਨਾ ਪਿੱਛੇ ਕੈਨੇਡਾ ਵਿੱਚ ਲੁਕੇ ਗੋਲਡੀ ਬਰਾੜ ਦੀ ਅਹਿਮ ਭੂਮਿਕਾ ਸੀ। ਡੀਜੀਪੀ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 23 ਬਦਮਾਸ਼ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

NIA ਨੇ ਗੈਂਗਸਟਰ ਨਰੇਸ਼ ਸੇਠੀ ਦੇ ਝੱਜਰ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। NIA ਦੀ ਟੀਮ ਸਵੇਰੇ ਕਰੀਬ 4 ਵਜੇ ਸੇਠੀ ਦੇ ਘਰ ਪਹੁੰਚੀ। ਛਾਪੇਮਾਰੀ ਦੌਰਾਨ ਸਥਾਨਕ ਡੀ.ਐਸ.ਪੀ ਦੇ ਨਾਲ ਸਥਾਨਕ ਪੁਲਿਸ ਵੀ ਨਾਲ ਸੀ। ਸੇਠੀ ਦੀ ਗੈਰ-ਕਾਨੂੰਨੀ ਜਾਇਦਾਦ ਅਤੇ ਬੈਂਕ ਵੇਰਵਿਆਂ ਦੀ ਤਲਾਸ਼ੀ ਲਈ ਗਈ ਤੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਗੈਂਗਸਟਰ ਸੇਠੀ ਕਤਲ, ਫਿਰੌਤੀ ਸਮੇਤ ਕਈ ਹੋਰ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੈ। ਗੈਂਗਸਟਰ ਸੇਠੀ ਇਨ੍ਹੀਂ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਨਰੇਸ਼ ਸੇਠੀ ਦਾ ਨਾਂ ਲਾਰੈਂਸ ਬਿਸ਼ਰੋਈ ਅਤੇ ਹੋਰ ਗੈਂਗ ਨਾਲ ਵੀ ਜੁੜਿਆ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment