ਜਾਣੋ 85 ਲੱਖ ਰੁਪਏ ‘ਚ ਕਿਉਂ ਵਿਕਿਆ ਕੰਧ ਨਾਲ ਚਿਪਕਿਆ ਇਹ ਕੇਲਾ ?

TeamGlobalPunjab
2 Min Read

ਨਿਊਜ਼ ਡੈਸਕ: ਟੇਪ ਨਾਲ ਦਿਵਾਰ ‘ਤੇ ਚਿਪਕੇ ਇੱਕ ਕੇਲੇ ਦੀ ਕਲਾਕਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਕਲਾਕਾਰ ਨੂੰ ਮਿਆਮੀ ਬੀਚ  ਦੇ ਆਰਟ ਬੇਸਲ ਵਿੱਚ ਵੇਚਿਆ ਗਿਆ ਹੈ। ਇਟਲੀ ਦੇ ਮਸ਼ਹੂਰ ਕਲਾਕਾਰ ਮੌਰੀਜ਼ੀਓ ਕੈਟੇਲਨ  ( Maurizio Cattelan )  ਨੇ ਇਸ ਨੂੰ ‘ਕਾਮੇਡਿਅਨ’ ਨਾਮ ਦਿੱਤਾ ਹੈ ਤੇ ਇਸ ਦੀ ਕੀਮਤ 120000 ਡਾਲਰ ਯਾਨੀ 85 ਲੱਖ ਲਗਾਈ ਗਈ ਹੈ।

ਸੀਐਨਐਨ ਦੀ ਰਿਪੋਰਟ  ਦੇ ਮੁਤਾਬਕ ਬੁੱਧਵਾਰ ਨੂੰ ਇਸਨੂੰ ਪੈਰਿਸ ਦੀ ਆਰਟ ਗੈਲਰੀ ਪੈਰੋਟਿਨ ‘ਚ ਪ੍ਰਦਰਸ਼ਨੀ ਲਈ ਰੱਖਿਆ ਗਿਆ ਸੀ। ਆਨਲਾਈਨ ਪਲੇਟਫਾਰਮ ਆਰਟਸੀ ਦੇ ਮੁਤਾਬਕ ਕੈਟੇਲਨ ਦੀ ਹੋਰ ਕਲਾਕਾਰੀਆਂ ਦੀ ਤਰ੍ਹਾਂ ਹੀ ਇਹ ਕਲਾ ਕਈ ਸੰਸਕਰਣਾਂ ਵਿੱਚ ਸਾਹਮਣੇ ਆਈ ਹੈ।

https://www.instagram.com/p/B5pxOUBIxgV/

ਇਸ ਕਲਾਕਾਰੀ  ਦੇ ਤਿੰਨ ਸੰਸਕਰਣਾਂ ‘ਚੋਂ ਦੋ ਨੂੰ ਵੇਚਿਆ ਜਾ ਚੁੱਕਿਆ ਹੈ। ਇਸ ਕਲਾਕਾਰੀ ਵਿੱਚ ਵਰਤੇ ਗਏ ਕੇਲੇ ਨੂੰ ਮਿਆਮੀ ਦੇ ਇੱਕ ਗਰੋਸਰੀ ਸਟੋਰ ਤੋਂ ਖਰੀਦਿਆ ਗਿਆ ਹੈ।  ਨਾਲ ਹੀ ਇਸ ਵਿੱਚ ਡਕ ਟੇਪ ਦੇ ਇੱਕ ਟੁਕੜੇ ਨੂੰ ਵੀ ਲਗਾਇਆ ਗਿਆ ਹੈ। ਪੈਰੋਟਿਨ ਗੈਲਰੀ ਦੇ ਮਾਲਕ ਇਮੈਨੁਏਲ ਪੈਰੋਟਿਨ ਨੇ ਸੀਐਨਐਨ ਨੂੰ ਦੱਸਿਆ ਕਿ ਕੇਲਾ ਸੰਸਾਰਕ ਵਪਾਰ ਅਤੇ ਹਾਸੇ (ਹਿਊਮਰ) ਦਾ ਪ੍ਰਤੀਕ ਹੈ।

- Advertisement -

https://www.instagram.com/p/B5q1-q9lSMN/

ਗੈਲਰੀ ਵੱਲੋਂ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਇਹ ਕਲਾਕਾਰੀ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਅਸੀ ਕਿਸੇ ਚੀਜ ਦਾ ਮੁੱਲ ਕਿਸ ਤਰ੍ਹਾਂ ਲਗਾਉਂਦੇ ਹਾਂ ਤੇ ਕਿਹੜੀ ਚੀਜਾਂ ਨੂੰ ਕੀਮਤੀ ਸਮਝਦੇ ਹਾਂ।  ਇਸ ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਲਾਕਾਰ ਕੈਟੇਲਨ ਇੱਕ ਕੇਲੇ ਦੇ ਸਰੂਪ ਦਾ ਸਕਲਪਚਰ ਬਣਾਉਣਾ ਚਾਹੁੰਦੇ ਸਨ ਤੇ ਪ੍ਰੇਰਨਾ ਲੈਣ ਲਈ ਹਮੇਸ਼ਾ ਆਪਣੇ ਹੋਟਲ ਦੇ ਕਮਰੇ ਵਿੱਚ ਇੱਕ ਕੇਲਾ ਲੈ ਕੇ ਜਾਂਦੇ ਸਨ।

ਇਹ ਪਹਿਲਾ ਮੌਕਾ ਹੈ ਨਹੀਂ ਹੈ ਜਦੋਂ ਕੈਟੇਲਨ ਨੇ ਬੀਤੇ 15 ਸਾਲਾਂ ਵਿੱਚ ਕਿਸੇ ਆਰਟ ਫੇਅਰ ਲਈ ਇਸ ਤਰ੍ਹਾਂ ਦੀ ਕਲਾਕ੍ਰਿਤੀ ਬਣਾਈ ਹੈ।  ਇਸ ਤੋਂ ਪਹਿਲਾਂ ਕੈਟੇਲਨ ਚਰਚਾ ਵਿੱਚ ਉਸ ਵੇਲੇ ਆਏ ਸਨ ਜਦੋਂ ਉਨ੍ਹਾਂ ਦੀ ਇੱਕ ਕਲਾ ਸੋਨੇ ਦੀ  ਟਾਇਲੇਟ ਬ੍ਰਿਟੇਨ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ ‘ਚ ਚੋਰੀ ਹੋ ਗਈ ਸੀ।

Share this Article
Leave a comment