ਮੁੰਬਈ : ਕੋਰੋਨਾ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਦੇ ਘਰ ਵੀ ਦਸਤਕ ਦੇ ਦਿੱਤੀ ਹੈ। ਆਮਿਰ ਖਾਨ ਦੇ 7 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਅਦਾਕਾਰ ਆਮਿਰ ਖਾਨ ਨੇ ਖੁਦ ਇਕ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਆਮਿਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਪਰ ਮਾਂ ਜੀਨਤ ਹੁਸੈਨ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਅਦਾਕਾਰ ਆਮਿਰ ਖਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਮੇਰੇ ਘਰ ਦੇ ਦੂਜੇ ਲੋਕਾਂ ਦਾ ਵੀ ਕੋਰੋਨਾ ਟੈਸਟ ਹੋਇਆ ਹੈ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਆਮਿਰ ਨੇ ਲਿਖਿਆ, “ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਸਟਾਫ ਦੇ ਕੁਝ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਤੁਰੰਤ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਬੀ.ਐੱਮ.ਸੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ।”
https://twitter.com/aamir_khan/status/1277850257653555205
ਆਮਿਰ ਲਿਖਦੇ ਹਨ ਕਿ ‘ਮੈਂ ਉਨ੍ਹਾਂ ਦੀ ਅੱਛੀ ਦੇਖਭਾਲ ਕਰਨ ਅਤੇ ਸੁਸਾਇਟੀ ਨੂੰ ਸੈਨੇਟਾਇਜ ਕਰਨ ਲਈ ਬੀ.ਐੱਮ.ਸੀ. ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਕੋਰੋਨਾ ਟੈਸਟ ਨਾਕਾਰਾਤਮਕ ਆਇਆ ਹੈ।’
- Advertisement -
ਆਮਿਰ ਨੇ ਅੱਗੇ ਲਿਖਿਆ ਕਿ ‘ਹੁਣ ਮੈਂ ਆਪਣੀ ਮਾਂ ਦਾ ਟੈਸਟ ਕਰਵਾਉਣ ਜਾ ਰਿਹਾ ਹਾਂ। ਉਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਅਜੇ ਬਾਕੀ ਹੈ। ਕ੍ਰਿਪਾ ਕਰਕੇ ਪ੍ਰਾਰਥਨਾ ਕਰੋ ਕਿ ਉਨ੍ਹਾਂ ਦਾ ਟੈਸਟ ਨਕਾਰਾਤਮਕ ਆਵੇ। ਮੈਂ ਇੱਕ ਵਾਰ ਫਿਰ ਤੋਂ ਬੀ.ਐੱਮ.ਸੀ. ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਨ੍ਹਾਂ ਨੇ ਬਹੁਤ ਹੀ ਜਲਦੀ, ਬਹੁਤ ਹੀ ਪੇਸ਼ੇਵਰ ਅਤੇ ਵਧੀਆ ਤਰੀਕੇ ਨਾਲ ਸਾਡੀ ਮਦਦ ਕੀਤੀ।’
ਇਸ ਦੇ ਨਾਲ ਹੀ ਆਮਿਰ ਖਾਨ ਨੇ ਕੋਕੀਲਾਬੇਨ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਸਟਾਫ ਦਾ ਵੀ ਧੰਨਵਾਦ ਕੀਤਾ। ਦੱਸ ਦੇਈਏ ਕਿ ਆਮਿਰ ਤੋਂ ਪਹਿਲਾਂ ਕਰਨ ਜੌਹਰ ਅਤੇ ਆਲੀਆ ਭੱਟ ਦੇ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਸੀ।
https://twitter.com/aamir_khan/status/1277850257653555205