ਅੰਮ੍ਰਿਤਸਰ ਵਿਖੇ ਧਾਰਮਿਕ ਅਸਥਾਨ ‘ਚ ਦੋ ਔਰਤਾਂ ਨਾਲ ਜਬਰ ਜਨਾਹ, ਦੋ ਮਹੰਤ ਗ੍ਰਿਫ਼ਤਾਰ

TeamGlobalPunjab
2 Min Read

ਅਜਨਾਲਾ: ਸ੍ਰੀ ਰਾਮਤੀਰਥ ਮੰਦਿਰ ‘ਚ ਦੋ ਔਰਤਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਨੂੰ ਸਾਮੂਹਿਕ ਬਲਾਤਕਾਰ ਕੀਤਾ ਗਿਆ। ਇੱਕ ਮਹਿਲਾ ਔਲਾਦ ਨਾ ਹੋਣ ‘ਤੇ ਮੰਦਿਰ ਵਿੱਚ ਮੰਨਤ ਮੰਗਣ ਆਈ ਸੀ। ਮੁਲਜ਼ਮ ਮਹੰਤਾਂ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਧੱਕੇ ਦੇ ਮਾਰ ਕੇ ਮੰਦਿਰ ਤੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਮਹਿਲਾ ਨੂੰ ਵੀ ਬੰਦੀ ਬਣਾ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਸਾਮੂਹਿਕ ਬਲਾਤਕਾਰ ਕੀਤਾ ਗਿਆ। ਮੈਡੀਕਲ ਰਿਪੋਰਟ ਵਿੱਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਲੋਪੋਕੇ ਥਾਣੇ ਦੀ ਪੁਲਿਸ ਨੇ ਮਹੰਤ ਨਛੱਤਰ ਦਾਸ, ਸੂਰਜ ਨਾਥ, ਗਿਰਧਾਰੀ ਲਾਲ ਤੇ ਵਰਿੰਦਰ ਨਾਥ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਐੱਸਪੀ ਅਮਨਦੀਪ ਕੌਰ ਨੇ ਦੱਸਿਆ ਕਿ ਛਾਪੇਮਾਰੀ ਕਰਦੇ ਹੋਏ ਮਹੰਤ ਗਿਰਧਾਰੀ ਲਾਲ ਤੇ ਵਰਿੰਦਰ ਨਾਥ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਦਰਅਸਲ ਮਾਮਲਾ ਕੁੱਝ ਦਿਨ ਪਹਿਲਾਂ ਦਾ ਹੈ ਘਟਨਾ ਵਾਰੇ ਗੁਰਦਾਸਪੁਰ ਦੇ ਪੀੜਤ ਪਰਿਵਾਰਾਂ ਨੇ ਚੰਡੀਗੜ੍ਹ ਸਥਿਤ ਐਸਸੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਦੇ ਹੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਐਸਐਸਪੀ ਵਿਕਰਮ ਦੁੱਗਲ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਛਾਪਾਮਾਰੀ ਕਰਦੇ ਹੋਏ ਮੰਦਿਰ ਵਿੱਚ ਬੰਦੀ ਬਣਾਈ ਗਈ ਦੋਵੇਂ ਔਰਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ।

ਐਸਪੀ ਅਮਨਦੀਪ ਕੌਰ ਨੇ ਦੱਸਿਆ ਕਿ ਦੋਵੇਂ ਪੀੜਤ ਔਰਤਾਂ ਦੀ ਕੋਰਟ ਵਿੱਚ ਸਟੇਟਮੈਂਟ ਕਰਵਾਈ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਇੱਕ ਮਹਿਲਾ ਦੇ ਔਲਾਦ ਨਾਂ ਹੋਣ ਕਾਰਨ ਪਿਛਲੇ ਕੁੱਝ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ ਮੰਨਤ ਮੰਗਣ ਸ੍ਰੀ ਰਾਮਤੀਰਥ ਮੰਦਿਰ ਆ ਰਹੀ ਸੀ। ਬੀਤੇ ਦਿਨੀਂ ਵੀ ਦੋਵੇਂ ਔਰਤਾਂ ਆਪਣੇ – ਆਪਣੇ ਪਰਿਵਾਰਾਂ ਨਾਲ ਮੰਦਿਰ ਪਹੁੰਚੀਆਂ ਸਨ। ਉਕਤ ਮੁਲਜ਼ਮਾਂ ਵੱਲੋਂ ਮਹਿਲਾਵਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧੱਕੇ ਮਾਰ ਕੇ ਉੱਥੋਂ ਭਜਾ ਦਿੱਤਾ ਸੀ ।

Share this Article
Leave a comment