ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ

Rajneet Kaur
1 Min Read

ਅਫਗਾਨਿਸਤਾਨ : ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਮੰਗਲਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਇਕ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬਸ ‘ਚ ਧਮਾਕਾ ਹੋਇਆ ਹੈ।ਹਾਲਾਂਕਿ ਕਿੰਨਾ ਨੁਕਸਾਨ ਹੋਇਆ ਹੈ ਅਤੇ ਕਿੰਨੀਆਂ ਮੌਤਾਂ ਹੋਈਆਂ ਹਨ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ। ਸਾਰੇ ਮਰਨ ਵਾਲੇ ਉੱਤਰੀ ਅਫਗਾਨਿਸਤਾਨ ਸਥਿਤ ਤੇਲ ਕੰਪਨੀ ਦੇ ਕਰਮਚਾਰੀ ਹਨ।

ਉੱਤਰੀ ਅਫ਼ਗਾਨਿਸਤਾਨ ਦੇ ਬਲਖ਼ ਸੂਬੇ ਦੇ ਪੁਲਿਸ ਬੁਲਾਰੇ ਮੁਹੰਮਦ ਆਸਿਫ਼ ਵਜੇਰੀ ਨੇ ਦੱਸਿਆ ਕਿ ਬਲਖ ਸੂਬੇ ‘ਚ ਮੰਗਲਵਾਰ ਸਵੇਰੇ ਕਰੀਬ 7 ਵਜੇ ਇਕ ਬੱਸ ‘ਚ ਧਮਾਕਾ ਹੋਇਆ। ਜਿਸ ਵਿੱਚ ਪੰਜ ਲੋਕਾਂ ਦੀ ਮੌਤ ਤੇ ਕਈ ਲੋਕ ਜਖ਼ਮੀ ਹੋਏ ਹਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕੇ ਪਿੱਛੇ ਕਿਸ ਦਾ ਹੱਥ ਸੀ। ਅਫਗਾਨਿਸਤਾਨ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਸ਼ਹਿਰੀ ਕੇਂਦਰਾਂ ਵਿੱਚ ਕਈ ਹਮਲੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment