ਬਿਹਾਰ ‘ਚ ਨਿਤੀਸ਼ ਦੀ ਤਾਜਪੋਸ਼ੀ, ਬੀਜੇਪੀ ਦੇ ਹੋਣਗੇ 2 ਡਿਪਟੀ ਸੀਐਮ

TeamGlobalPunjab
1 Min Read

ਪਟਨਾ: ਜਨਤਾ ਦਲ ਯੂਨਾਈਟਿਡ ਯਾਨੀ ਜੇਡੀਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਚੌਥੇ ਕਾਰਜਕਾਲ ਲਈ ਮੁੱਖ ਮੰਤਰੀ ਅਹੁਦੇ ਦੀ ਅੱਜ ਸਹੁੰ ਚੁੱਕਣਗੇ। ਸੂਤਰਾਂ ਮੁਤਾਬਕ ਬੀਜੇਪੀ ਕੋਲ ਦੋ ਉਪ ਮੁੱਖ ਮੰਤਰੀਆਂ ਦੇ ਅਹੁਦੇ ਹੋਣਗੇ। ਇਸ ਦੇ ਨਾਲ ਹੀ ਵਿਧਾਨ ਸਭਾ ਪ੍ਰਧਾਨ ਵੀ ਬੀਜੇਪੀ ਦਾ ਹੀ ਹੋਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਜੇਪੀ ਦੇ ਤਾਰਕਿਸ਼ੋਰ ਪ੍ਰਸਾਦ ਬਿਹਾਰ ਦੇ ਨਵੇਂ ਡਿਪਟੀ ਸੀਐਮ ਹੋਣਗੇ ਅਤੇ ਸੁਸ਼ੀਲ ਮੋਦੀ ਨੂੰ ਕੇਂਦਰੀ ਮੰਤਰੀਮੰਡਲ ਵਿੱਚ ਜਗ੍ਹਾ ਦਿੱਤੀ ਜਾਵੇਗੀ। ਨਿਤੀਸ਼ ਕੁਮਾਰ ਨੂੰ ਐੱਨਡੀਏ ਦਾ ਲੀਡਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਲਈ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ ਹੈ।

ਬਿਹਾਰ ਵਿੱਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ ਸ਼ਾਮ ਚਾਰ ਵਜੇ ਹੋਵੇਗਾ। ਨਿਤੀਸ਼ ਕੁਮਾਰ ਸੱਤਵੀਂ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਨੇ ਯੂਪੀਏ ਨੂੰ ਕਰਾਰੀ ਟੱਕਰ ਦਿੰਦੇ ਹੋਏ 125 ਸੀਟਾਂ ਹਾਸਲ ਕਰਕੇ ਇਹ ਚੋਣ ਜਿੱਤੀ ਸੀ।

Share this Article
Leave a comment