ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਹੋਇਆ ਇੱਕ ਹੋਰ ਵੱਡਾ ਖੁਲਾਸਾ

Prabhjot Kaur
2 Min Read

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ‘ਚ ਇਤਰਾਜ਼ਯੋਗ ਵੀਡੀਓਜ਼ ਬਣਾਉਣ ਦੇ ਮਾਮਲੇ ‘ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਵੀਡੀਓ ਲੀਕ ਦੇ ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਦੀ ਐਂਟਰੀ ਹੋਈ ਹੈ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੀ ਗਈ ਵਿਦਿਆਰਥਣ ਦੇ ਮੋਬਾਈਲ ਫੋਨ ਤੋਂ ਨਵੇਂ ਲੜਕੇ ਦੀ ਪਛਾਣ ਹੋਈ ਹੈ, ਜਿਸ ਦਾ ਨਾਮ ਮੋਹਿਤ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੂੰ ਲੜਕੀ ਦੇ ਫੋਨ ਤੋਂ ਮੋਹਿਤ ਨਾਲ ਹੋਈ ਗੱਲਬਾਤ ਦੇ ਕੁਝ ਸਕਰੀਨ ਸ਼ਾਟ ਮਿਲੇ ਹਨ। ਪੁੱਛ-ਗਿੱਛ ਦੌਰਾਨ ਲੜਕੀ ਨੇ ਖੁਦ ਪੁਲਿਸ ਨੂੰ ਦੱਸਿਆ ਕਿ ਉਹ ਮੋਹਿਤ ਨੂੰ ਕਦੇ ਨਹੀਂ ਮਿਲੀ, ਸਗੋਂ ਵਟਸਐਪ ਅਤੇ ਚੈਟਿੰਗ ਰਾਹੀਂ ਉਸ ਨਾਲ ਲਗਾਤਾਰ ਗੱਲ ਹੁੰਦੀ ਰਹਿੰਦੀ ਸੀ। ਇੰਨਾ ਹੀ ਨਹੀਂ ਇਹ ਵੀਡੀਓ ਜੋ ਵਿਦਿਆਰਥਣ ਆਪਣੇ ਸੰਨੀ ਨੂੰ ਭੇਜਦੀ ਸੀ, ਉਸ ਨੇ ਇਹੀ ਵੀਡੀਓ ਮੋਹਿਤ ਨਾਮ ਦੇ ਇਸ ਲੜਕੇ ਨੂੰ ਵੀ ਭੇਜੀ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵਿਦਿਆਰਥੀਣ ਦੇ ਮੋਬਾਈਲ ‘ਚੋਂ 12 ਵੀਡੀਓ ਬਰਾਮਦ ਕੀਤੇ ਹਨ। ਫਿਲਹਾਲ ਇਹ ਇਤਰਾਜ਼ਯੋਗ ਵੀਡੀਓ ਉਸੇ ਵਿਦਿਆਰਥਣ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮੋਬਾਈਲ ਤੋਂ ਬਾਅਦ ਲੜਕੀ ਦਾ ਲੈਪਟਾਪ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਿਦਿਆਰਥਣ ਨੂੰ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੇ ਬਲੈਕਮੇਲ ਕੀਤਾ ਸੀ। ਉਸ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਹੋਰ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਮੰਗਵਾਈਆਂ ਜਾ ਰਹੀਆਂ ਸਨ। ਇਸ ਦੇ ਨਾਲ ਹੀ ਉਸ ਨੂੰ ਦਿੱਲੀ, ਮੁੰਬਈ ਅਤੇ ਗੁਜਰਾਤ ਤੋਂ ਲਗਾਤਾਰ ਫੋਨ ਆ ਰਹੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਸ਼ੀ ਕਿਸੇ ਵੱਡੇ ਨੈੱਟਵਰਕ ਨਾਲ ਜੁੜੇ ਹੋਏ ਹਨ।

ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਵਿਦਿਆਰਥਣਾਂ ਨੂੰ ਵੱਖ-ਵੱਖ ਨੰਬਰਾਂ ਤੋਂ ਮੋਬਾਈਲ ‘ਤੇ ਧਮਕੀ ਭਰੇ ਮੈਸੇਜ ਵੀ ਆ ਰਹੇ ਹਨ। ਮੈਸੇਜ ‘ਚ ਲਿਖਿਆ ਹੈ ਕਿ ‘ਦੋ ਦਿਨਾਂ ‘ਚ ਮੇਰੇ ਦੋਸਤ ਨੂੰ ਜੇਲ੍ਹ ‘ਚੋਂ ਬਾਹਰ ਕੱਢਵਾਓ, ਨਹੀਂ ਤਾਂ ਵੇਟ ਐਂਡ ਵਾਚ। ਮੇਰੇ ਕੋਲ ਤੁਹਾਡਾ ਵੀਡੀਓ ਵੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment