ਜੀਭ ਤੇ ਚਮਚ ਲਗਾ ਕੇ ਲਗਾਓ ਕਈ ਬਿਮਾਰੀਆਂ ਦਾ ਪਤਾ

TeamGlobalPunjab
3 Min Read

ਨਿਊਜ਼ ਡੈਸਕ: ਖਾਣ ਪੀਣ ਦੇ ਸ਼ੌਕੀਨ ਸਾਰੇ ਹੁੰਦੇ ਹਨ। ਜੀਭ ਸਾਨੂੰ ਖਾਣੇ ਦੇ ਸਵਾਦ ਦਾ ਅਹਿਸਾਸ ਕਰਵਾਉਂਦੀ ਹੈ । ਪਰ ਜਦੋਂ ਵੀ ਸਾਡੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਜਾਂ ਫਿਰ ਬੀਮਾਰੀ ਹੁੰਦੀ ਹੈ , ਤਾਂ ਇਸ ਨਾਲ ਸਾਡੀ ਜੀਭ ਦਾ ਸਵਾਦ ਬਦਲ ਜਾਂਦਾ ਹੈ । ਕਿਉਂਕਿ ਉਸ ਬਿਮਾਰੀ ਤਾਂ ਸੰਕਰਮਣ ਸਾਡੀ ਲਾਰ ਅੰਤਰ ਆ ਜਾਂਦਾ ਹੈ । ਤੁਹਾਨੂੰ ਦਸ ਦਈਏ ਜੀਭ ਰਾਹੀਂ ਵੀ ਕਈ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ।  ਜਿਵੇਂ ਜੀਭ ਤੇ ਸੁੱਕਾਪਨ ਮਹਿਸੂਸ ਹੋਣਾ ਡੀਹਾਈਡ੍ਰੇਸ਼ਨ ਜਾਂ ਸਲਾਇਵਰੀ ਗਲੈਂਡਸ ਦੇ ਡਿਸਆਰਡਰ ਦੇ ਕਾਰਨ ਹੁੰਦਾ ਹੈ ।

ਤੁਹਾਨੂੰ ਦੱਸਾਂਗੇ ਕਿ ਜੀਭ ਤੇ ਚਮਚ ਲਗਾ ਕੇ ਕਿਸ ਤਰ੍ਹਾਂ ਬੀਮਾਰੀਆਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ ।

ਕਿਉਂਕਿ ਜਦੋਂ ਵੀ ਅਸੀਂ ਜੀਵ ਤੇ ਚਮਚ ਨੂੰ ਲਗਾਉਂਦੇ ਹਾਂ , ਤਾਂ ਚਮਚ ਤੇ ਲਾਰ ਦੀ ਪਰਤ ਬਣ ਜਾਂਦੀ ਹੈ । ਜੋ ਕਈ ਰੰਗਾਂ ਦੀ ਹੋ ਸਕਦੀ ਹੈ । ਇਨ੍ਹਾਂ ਰੰਗਾਂ ਤੋਂ ਅਸੀਂ ਕਈ ਬਿਮਾਰੀਆਂ ਦਾ ਅੰਦਾਜ਼ਾ ਲਾ ਸਕਦੇ ਹਾਂ ।

ਜੀਭ ਤੇ ਚਮਚ ਲਗਾਉਣ ਦਾ ਤਰੀਕਾ

- Advertisement -

ਸਭ ਤੋਂ ਪਹਿਲਾਂ ਚਮਚ ਦੇ ਉੱਭਰੇ ਹੋਏ ਭਾਗ ਨੂੰ ਜੀਭ ਤੇ ਹੌਲੀ ਹੌਲੀ ਰਗੜੋ । ਇਸ ਨੂੰ ਉਸ ਸਮੇਂ ਤੱਕ ਰਗੜੋ , ਜਦੋਂ ਤਕ ਚਮਚ ਤੇ ਲਾਗ ਲੱਗ ਜਾਵੇ ।

ਇਸ ਤੋਂ ਬਾਅਦ ਇਸ ਚਮਚ ਨੂੰ ਇਕ ਸਾਫ ਪੋਲੀਥੀਨ ਪੈਕੇਟ ਵਿੱਚ ਪੈਕ ਕਰ ਦਿਓ ।

ਹੁਣ ਇਸ ਚਮਚ ਨੂੰ ਇੱਕ ਮਿੰਟ ਲਈ ਲਾਈਟ ਦੇ ਕੋਲ ਰੱਖੋ । ਇਕ ਮਿੰਟ ਬਾਅਦ ਜੇਕਰ ਇਸ ਵਿੱਚੋਂ ਕੋਈ ਗੰਧ ਅਤੇ ਰੰਗ ਮਹਿਸੂਸ ਹੁੰਦਾ ਹੈ , ਤਾਂ ਉਹ ਬਿਮਾਰੀਆਂ ਦਾ ਲੱਛਣ ਹੁੰਦਾ ਹੈ ।

ਮਿੱਠੀ ਗੰਧ ਮਹਿਸੂਸ ਹੋਣੀ

ਜੇਕਰ ਇੱਕ ਮਿੰਟ ਬਾਅਦ ਚਮਚ ਦੇ ਵਿੱਚੋਂ ਮਿੱਠੀ ਗੰਧ ਆ ਰਹੀ ਹੈ , ਤਾਂ ਇਹ ਡਾਇਬਿਟੀਜ਼ ਦਾ ਲੱਛਣ ਹੁੰਦਾ ਹੈ ।

- Advertisement -

ਪੀਲੀ ਪਰਤ ਦਿਖਾਈ ਦੇਣੀ

ਜੇਕਰ ਇਕ ਮਿੰਟ ਬਾਅਦ ਚਮਚ ਤੇ ਉੱਤੇ ਪੀਲੇ ਰੰਗ ਦੀ ਪਰਤ ਦਿਖਾਈ ਦਿੰਦੀ ਹੈ , ਤਾਂ ਇਹ ਥਾਇਰਾਇਡ ਦਾ ਸੰਕੇਤ ਹੋ ਸਕਦਾ ਹੈ ।

ਬੈਂਗਣੀ ਰੰਗ ਦੀ ਪਰਤ 

ਜੇਕਰ ਚਮਚ ਤੇ ਬੈਂਗਣੀ ਰੰਗ ਦੀ ਪਰਤ ਦਿਖਾਈ ਦਿੰਦੀ ਹੈ , ਤਾਂ ਇਹ ਖ਼ਰਾਬ ਬਲੱਡ ਸਰਕੁਲੇਸ਼ਨ ਜਾਂ ਫਿਰ ਸਰੀਰ ਵਿੱਚ ਖ਼ਰਾਬ ਕੋਲੈਸਟ੍ਰੋਲ ਜਮ੍ਹਾਂ ਹੋਣ ਦਾ ਸੰਕੇਤ  ਹੈ ।

ਸਫੇਦ ਰੰਗ ਦੀ ਪਰਤ

ਜੇਕਰ ਚਮਚ ਤੇ ਸਫੇਦ ਰੰਗ ਦੀ ਪਰਤ ਚੜ੍ਹ ਜਾਂਦੀ ਹੈ , ਤਾਂ ਇਹ ਸਰੀਰ ਵਿਚ ਇਨਫੈਕਸ਼ਨ ਹੋਣ ਦਾ ਸੰਕੇਤ ਦਿੰਦਾ ਹੈ ।

ਸੰਤਰੀ ਰੰਗ ਦੀ ਪਰਤ

ਜੇ ਇੱਕ ਮਿੰਟ ਬਾਅਦ ਚਮਚ ਤੇ ਸੰਤਰੀ ਰੰਗ ਦੀ ਪਰਤ ਜਮ੍ਹਾਂ ਹੋ ਜਾਂਦੀ ਹੈ , ਤਾਂ ਇਹ ਕਿਡਨੀ ਨਾਲ ਜੁੜੀ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ।

ਇਸੇ ਲਈ ਜੀਭ ਤੇ ਕਿਸੇ ਵੀ ਤਰ੍ਹਾਂ ਦਾ ਲੱਛਣ ਦਿਖਾਈ ਦੇਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਓ ।

Share this Article
Leave a comment