ਇਟਲੀ ਦੇ ਸੁਪਰਮਾਰਕੀਟ ‘ਚ ਵਿਅਕਤੀ ਨੇ ਕੀਤਾ ਚਾਕੂ ਨਾਲ ਹਮਲਾ, ਫੁੱਟਬਾਲਰ ਸਮੇਤ ਚਾਰ ਜ਼ਖਮੀ

Rajneet Kaur
2 Min Read

ਨਿਊਜ਼ ਡੈਸਕ: ਇਟਲੀ ਵਿੱਚ ਵੀਰਵਾਰ ਨੂੰ ਇੱਕ ਸੁਪਰਮਾਰਕੀਟ ਵਿੱਚ ਇੱਕ ਵਿਅਕਤੀ ਨੇ ਪੰਜ ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਇੱਕ ਦੀ ਮੌਤ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ।ਫੁੱਟਬਾਲ ਖਿਡਾਰੀ ਪਾਬਲੋ ਮਾਰੀ ਵੀ ਜ਼ਖਮੀਆਂ ‘ਚ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਜਾਂਚ ਜਾਰੀ ਹੈ ਅਤੇ ਅਧਿਕਾਰੀ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਘਟਨਾ ਸਥਾਨਕ ਸਮੇਂ ਅਨੁਸਾਰ ਵੀਰਵਾਰ ਸ਼ਾਮ ਨੂੰ ਮਿਲਾਨੋਫਿਰੋਰੀ ਡੀ ਅਸਾਗੋ ਸ਼ਾਪਿੰਗ ਸੈਂਟਰ ਵਿੱਚ ਵਾਪਰੀ।  ਰਿਪੋਰਟਾਂ ਮੁਤਾਬਿਕ ਫੁੱਟਬਾਲਰ ਦੀ ਹਾਲਤ ਸਥਿਰ ਹੈ ਪਰ ਚਾਰ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਦੋਸ਼ੀ ਨੇ ਦੁਕਾਨ ਦੀਆਂ ਅਲਮਾਰੀਆਂ ਵਿੱਚੋਂ ਚਾਕੂ ਕੱਢ ਕੇ ਲੋਕਾਂ ’ਤੇ ਹਮਲਾ ਕੀਤਾ। ਦੋਸ਼ੀ ਦੀ ਉਮਰ 46 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ ਹਮਲਿਆਂ ਦਾ ਮਨੋਰਥ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਹਮਲਾਵਰ ਮਾਨਸਿਕ ਤੌਰ ‘ਤੇ ਅਸਥਿਰ ਪਾਇਆ ਗਿਆ ਹੈ। ਇਸ ਹਮਲੇ ‘ਚ ਅੱਤਵਾਦੀ ਹਮਲੇ ਵਰਗਾ ਕੁਝ ਨਹੀਂ ਹੈ। ਇਸ ਦੇ ਨਾਲ ਹੀ ਇਸ ਹਮਲੇ ‘ਚ ਜ਼ਖਮੀ ਹੋਏ ਆਰਸੇਨਲ ਫੁੱਟਬਾਲਰ ਮਾਰੀ ਦੇ ਬਾਰੇ ‘ਚ ਜਾਣਕਾਰੀ ਹੈ ਕਿ ਉਹ ਠੀਕ ਹੈ, ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment