ਕਿਸਾਨ ਆਰਡੀਨੈਂਸਾਂ ਦੇ ਖਿਲਾਫ਼ ਮੌਨ ਵਰਤ ‘ਤੇ ਬੈਠੇ ਗੁਰਜੀਤ ਔਜਲਾ

TeamGlobalPunjab
1 Min Read

ਅੰਮ੍ਰਿਤਸਰ : ਕੇਂਦਰ ਸਰਕਾਰ ਦੇ ਤਿੰਨ ਕਿਸਾਨ ਆਰਡੀਨੈਂਸਾਂ ਦੇ ਖਿਲਾਫ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਮੌਨ ਵਰਤ ‘ਤੇ ਬੈਠੇ। ਮੋਦੀ ਸਰਕਾਰ ਖਿਲਾਫ਼ ਰੱਖੇ ਦੋ ਘੰਟੇ ਦੇ ਮੌਨ ਵਰਤ ਤੋਂ ਬਾਅਦ ਗੁਰਜੀਤ ਔਜਲਾ ਨੇ ਖੂਬ ਭੜਾਸ ਕੱਢੀ। ਗੁਰਜੀਤ ਔਜਲਾ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਬੀਜੇਪੀ ਸਰਕਾਰ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ ਸਰਕਾਰ ਹੈ। ਕੇਂਦਰ ਸਰਕਾਰ ਨੇ ਜਿਹੜੇ ਆਰਡੀਨੈਂਸ ਜਾਰੀ ਕੀਤੇ ਹਨ, ਇਨ੍ਹਾਂ ਨੂੰ ਲੋਕ ਸਭਾ ਵਿੱਚ ਪੇਸ਼ ਨਾ ਕੀਤਾ ਜਾਵੇ। ਕਿਉਂਕਿ ਪੰਜਾਬ ਦਾ ਕਿਸਾਨ ਅੰਨਦਾਤਾ ਕਹਾਉਂਦਾ ਹੈ, ਜੇਕਰ ਇਹ ਆਰਡੀਨੈਂਸ ਪੰਜਾਬ ਵਿੱਚ ਲਾਗੂ ਹੁੰਦੇ ਹਨ ਤਾਂ ਕਿਸਾਨੀ ਖਤਮ ਹੋ ਜਾਵੇਗੀ।

ਗੁਰਜੀਤ ਔਜਲਾ ਨੇ ਕਿਹਾ ਜੇਕਰ ਸਰਕਾਰ ਇਸ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰੇਗੀ ਤਾਂ ਅਸੀਂ ਇਸ ਦਾ ਡੱਟ ਕੇ ਵਿਰੋਧ ਕਰਾਂਗੇ। ਕਿਉਂਕਿ ਇਨ੍ਹਾਂ ਆਰਡੀਨੈਂਸਾਂ ਦੇ ਨਾਲ ਪੰਜਾਬ ਵਿੱਚ ਸਿਰਫ਼ ਵੱਡੇ ਘਰਾਣੇ ਦੇ ਵਪਾਰੀ ਹੀ ਰਹਿ ਜਾਣਗੇ ਜਦਕਿ ਕਿਸਾਨ ਦੱਬ ਜਾਵੇਗਾ।

ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵੱਲੋਂ ਵੀ ਕੇਂਦਰ ਸਰਕਾਰ ਦੇ ਤਿੰਨਾਂ ਆਰਡੀਨੈਂਸਾਂ ਖ਼ਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਉਧਰ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ ਨਿੱਤਰੀ ਹੋਈਆਂ ਹਨ। 7 ਸਤੰਬਰ ਨੂੰ ਕਿਸਾਨ ਸੂਬੇ ਭਰ ਵਿੱਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ। ਇਸ ਦਾ ਵਿਰੋਧ ਕਰਦੇ ਹੋਏ ਅੱਜ ਐੱਮ.ਪੀ ਗੁਰਜੀਤ ਔਜਲਾ ਜਲ੍ਹਿਆਂਵਾਲੇ ਬਾਗ ਦੇ ਬਾਹਰ ਸ਼ਹੀਦ ਊਧਮ ਸਿੰਘ ਦੇ ਬੁੱਤ ਹੇਠਾਂ ਮੌਨ ਵਰਤ ‘ਤੇ ਬੈਠੇ ਸਨ।

Share this Article
Leave a comment