ਮਹਿਲਾ ਨੇ ਆਪਣੇ ਪਤੀ ਨੂੰ ਦੱਸਿਆ ਮ੍ਰਿਤਕ? ਤਾਂ ਟੈਂਕੀ ‘ਤੇ ਚੜ੍ਹ ਕੇ ਕਹਿੰਦਾ “ਮੈਂ ਜਿੰਦਾ ਹਾਂ”

TeamGlobalPunjab
2 Min Read

ਮੌੜ ਮੰਡੀ : ਕਹਿੰਦੇ ਨੇ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਤੱਕ ਦਾ ਹੁੰਦਾ ਹੈ ਪਰ ਜੇਕਰ ਇਹ ਗੱਲ ਅੱਜ ਦੇ ਸਮੇਂ ਨਾਲ ਮਿਲਾ ਕੇ ਦੇਖੀ ਜਾਵੇ ਤਾਂ ਇਸ ’ਤੇ ਯਕੀਨ ਨਹੀਂ ਹੁੰਦਾ। ਅਜਿਹਾ ਕਿਹਾ ਜਾ ਰਿਹਾ ਹੈ ਤਾਜ਼ੀ ਵਾਪਰੀ ਘਟਨਾ ਨੂੰ ਦੇਖ ਕੇ। ਜੀ ਹਾਂ ਦੋਸ਼ ਹੈ ਕਿ ਇਕ ਮਹਿਲਾ ਨੇ ਆਪਣੇ ਪਤੀ ਨੂੰ ਮ੍ਰਿਤਕ ਦੱਸ ਕੇ ਸਰਕਾਰ ਤੋਂ ਬੱਚਿਆਂ ਦੇ ਵਿਆਹ ਸਮੇਂ ਮਿਲਣ ਵਾਲੀ ਸ਼ਗੁਨ ਸਕੀਮ ਦੀ ਧਨ ਰਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ।

ਮਹਿਲਾ ਵੱਲੋਂ ਮ੍ਰਿਤਕ ਦੱਸੇ ਜਾਣ ਤੋਂ ਬਾਅਦ ਜਾਣਕਾਰੀ ਮੁਤਾਬਿਕ ਇਹ ਵਿਅਕਤੀ ਆਪਣੇ ਆਪ ਨੂੰ ਜਿੰਦਾ ਸਾਬਤ ਕਰਨ ਲਈ ਪਿਛਲੇ ਦੋ ਸਾਲ ਤੋਂ ਯਤਨ ਕਰ ਰਿਹਾ ਹੈ ਅਤੇ ਦੋਸ਼ ਹੈ ਕਿ ਇਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਉਹ ਅੰਤ ਬੀਤੀ ਕੱਲ੍ਹ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਿਆ।

ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਥਾਣਾ ਮੁਖੀ ਨੇ ਮਾਮਲੇ ਦੀ ਜਾਂਚ ਕਰਨ ਅਤੇ ਧੋਖਾਧੜ੍ਹੀ ‘ਚ ਸ਼ਾਮਲ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਪੀੜਤ ਦੱਸੇ ਜਾਂਦੇ ਵਿਅਕਤੀ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।

ਸੂਤਰਾਂ ਮੁਤਾਬਿਕ ਇਹ ਮਾਮਲਾ ਮੌੜ ਖੁਰਦ ਹੈ ਜਿੱਥੇ ਬਲਾਕੀ ਪੱਤੀ ਵਿੱਚ ਰਹਿਣ ਵਾਲੀ ਮਹਿਲਾ ਆਪਣੇ ਪਤੀ ਤੋਂ ਅਲੱਗ ਆਪਣੇ ਦੋ ਬੱਚਿਆਂ ਨਾਲ ਰਹਿ ਰਹੀ ਸੀ। ਰਿਪੋਰਟਾਂ ਮੁਤਾਬਿਕ ਦੋ ਸਾਲ ਪਹਿਲਾਂ ਇਸ ਮਹਿਲਾ ਨੇ ਆਪਣੇ ਪਤੀ ਨੂੰ ਮ੍ਰਿਤਕ ਦੱਸ ਕੇ ਸਰਕਾਰ ਤੋਂ ਸ਼ਗੁਨ ਸਕੀਮ ਲੈਣ ਲਈ ਅਰਜੀ ਦਿੱਤੀ ਸੀ।

- Advertisement -

ਪਤਾ ਇਹ ਵੀ ਲੱਗਾ ਹੈ ਕਿ ਇਸ ਬਾਰੇ ਜਦੋਂ ਪੀੜਤ ਦੱਸੇ ਜਾਂਦੇ ਵਿਅਕਤੀ (ਮਹਿਲਾ ਦਾ ਪਤੀ) ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਜਿੰਦਾ ਹੋਣ ਦਾ ਸਬੂਤ ਪੇਸ਼ ਕੀਤਾ, ਜਿਸ ਤੋਂ ਬਾਅਦ ਸ਼ਗੁਨ ਸਕੀਮ ਦੀ ਧਨ ਰਾਸ਼ੀ ਰੋਕ ਦਿੱਤੀ ਗਈ।ਇਸ ਤੋਂ ਬਾਅਦ ਪੀੜਤ ਨੇ ਧੋਖਾਧੜੀ ਦੀ ਸਾਜਿਸ਼ ਵਿੱਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਮੌੜ ਪੁਲਿਸ ਨੂੰ ਅਰਜ਼ੀ ਦਿੱਤੀ। ਪਤੀ ਬਿਰਸ਼ਾਭਾਨ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਸੁਖਪਾਲ ਕੌਰ ਪਿਛਲੇ ਕੁਝ ਸਾਲਾਂ ਤੋਂ ਵੱਖਰੀ ਰਹਿ ਰਹੀ ਹੈ।

Share this Article
Leave a comment