ਕੋਰੋਨਾ ਦੇ ਮਰੀਜਾਂ ਦੀ ਗਿਣਤੀ ‘ਚ ਹੋਇਆ ਭਾਰੀ ਵਾਧਾ 24 ਘੰਟਿਆਂ ਦਰਮਿਆਨ ਹਜ਼ਾਰਾਂ ਮਰੀਜ ਆਏ

TeamGlobalPunjab
2 Min Read

ਨਿਊਜ ਡੈਸਕ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਚਲਦਿਆਂ ਅੱਜ ਦੇਸ਼ ਅੰਦਰ ਸਭ ਤੋਂ ਵਧੇਰੇ 26 ਹਜ਼ਾਰ ਮਾਮਲੇ ਸਾਹਮਣੇ ‍ਆਏ ਹਨ। ਇੱਥੇ ਹੀ ਬਸ ਨਹੀਂ ਸਕਰਾਤਮਿਕ ਕੇਸਾਂ ਦੀ ਗਿਣਤੀ ਵੀ ਤਿੰਨ ਮਹੀਨੇ ਬਾਅਦ 2 ਲੱਖ ਹੋ ਗਈ ਹੈ।

ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ 26,291 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ, ਦੇਸ਼ ਵਿੱਚ ਕੇਸਾਂ ਦੀ ਕੁੱਲ ਸੰਖਿਆ 1,13,85,339 ਹੋ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 19 ਦਸੰਬਰ ਨੂੰ ਕੋਰੋਨਾ ਦੇ 26 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਏ ਸਨ। ਇਸਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ ਇਸ ਦੇ ਕਾਰਨ 118 ਲੋਕਾਂ ਦੀ ਮੌਤ ਹੋ ਚੁੱਕੀ ਹੈ, ਮਰਨ ਵਾਲਿਆਂ ਦੀ ਗਿਣਤੀ 1,58,725 ਤੱਕ ਪਹੁੰਚ ਗਈ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 17,455 ਕੋਰੋਨਾ ਮਰੀਜ਼ ਠੀਕ ਹੋ ਗਏ ਹਨ। ਇਸਦੇ ਨਾਲ, ਦੇਸ਼ ਵਿੱਚ ਹੁਣ ਤੱਕ 1,10,07,352 ਮਰੀਜ਼ ਕੋਰੋਨਾ ਵਾਇਰਸ ਨੂੰ ਹਰਾਉਣ ਵਿੱਚ ਸਫਲ ਹੋਏ ਹਨ। ਰੋਜ਼ਾਨਾ ਦੇ ਅਧਾਰ ਤੇ ਦਰਜ ਕੀਤੇ ਗਏ ਨਵੇਂ ਕੋਰੋਨਾ ਕੇਸਾਂ ਦੇ ਮੁਕਾਬਲੇ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿੱਚ ਇੱਕ ਮਹੱਤਵਪੂਰਣ ਗਿਰਾਵਟ ਆਈ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ, ਕੋਰੋਨਾ ਦੇ ਸਰਗਰਮ ਮਾਮਲੇ ਦੋ ਲੱਖ ਨੂੰ ਪਾਰ ਕਰ ਗਏ ਹਨ, ਜਦੋਂ ਕਿ ਪਹਿਲਾਂ ਸਰਗਰਮ ਮਾਮਲੇ ਦੋ ਲੱਖ ਤੋਂ ਘੱਟ ਸਨ।

Share this Article
Leave a comment