ਪਟਿਆਲਾ : ਠੰਡੀਆਂ ਹਵਾਵਾਂ ਮੀਂਹ ਦੀਆਂ ਬੁਛਾੜਾਂ। ਅਹਿਸਾਸ ਕਰੋ ਤੇਜ਼ ਗਰਮੀ ਤੋਂ ਬਾਅਦ ਜੇਕਰ ਤੁਹਾਨੂੰ ਇਹ ਮਹਿਸੂਸ ਕਰਨ ਨੂੰ ਮਿਲੇ। ਜੀ ਹਾਂ, ਜ਼ਿਲ੍ਹਾ ਪਟਿਆਲਾ ਵਿੱਚ ਬਿਲਕੁਲ ਇਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ।
ਪਿਛਲੇ ਕੁਝ ਦਿਨਾਂ ਤੋਂ ਜ਼ਬਰਦਸਤ ਗਰਮੀ ਅਤੇ ਗਰਮ ਹਵਾਵਾਂ ਦੀ ਮਾਰ ਨੂੰ ਝੱਲ ਰਹੇ ਪੰਜਾਬ ਵਾਸੀਆਂ ਲਈ ਵੀਰਵਾਰ ਦੀ ਸ਼ਾਮ ਵੱਡੀ ਰਾਹਤ ਲੈ ਕੇ ਆਈ। ਪੰਜਾਬ ਦੇ ਕਈ ਸ਼ਹਿਰਾਂ ਵਿਚ ਇਸ ਵੇਲੇ ਗਰਜ਼ ਚਮਕ ਨਾਲ ਮੋਟੇ ਛਿੱਟੇ ਪੈ ਰਹੇ ਹਨ ।
ਵੀਰਵਾਰ ਸ਼ਾਮ ਨੂੰ ਕਰੀਬ ਸਾਢੇ ਸੱਤ ਵਜੇ ਤੋਂ ਬਾਅਦ ਅਚਾਨਕ ਠੰਡੀਆਂ ਹਵਾਵਾਂ ਚੱਲਣ ਲੱਗੀਆਂ, ਇਸ ਤੋਂ ਬਾਅਦ ਬੇਹੱਦ ਸੁਹਾਣੇ ਹੋਏ ਮੌਸਮ ਵਿੱਚ ਅਚਾਨਕ ਪਏ ਤੇਜ਼ ਮੀਂਹ ਨੇ ਜਿਵੇਂ ਲੋਕਾਂ ਨੂੰ ਅੰਤਾਂ ਦੀ ਗਰਮੀ ਤੋਂ ਰਾਹਤ ਦਿੱਤੀ।
ਸਭ ਤੋਂ ਵੱਡੀ ਰਾਹਤ ਕਿਸਾਨਾਂ ਨੂੰ ਮਿਲੀ ਹੈ, ਸੂਬੇ ਵਿੱਚ ਅੱਜ ਤੋਂ ਹੀ ਕਿਸਾਨਾਂ ਨੇ ਝੋਨੇ ਦੀ ਲੁਆਈ ਸ਼ੁਰੂ ਕੀਤੀ ਹੈ। ਇਸ ਮੌਕੇ ਪੈ ਰਿਹਾ ਹੈ ਮੀਂਹ੍ਹ ਫਸਲ ਲਈ ਚੰਗਾ ਮੰਨਿਆ ਜਾ ਰਿਹਾ ਹੈ।
- Advertisement -
ਪਠਾਨਕੋਟ ਤੋਂ ‘ਜਤਿਨ ਸ਼ਰਮਾ’ ਅਨੁਸਾਰ ਵੀਰਵਾਰ ਸ਼ਾਮੀਂ ਜ਼ਿਲ੍ਹੇ ਵਿੱਚ ਕਈ ਥਾਵਾਂ ‘ਤੇ ਗੜ੍ਹੇਮਾਰੀ ਹੋਈ। ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ੍ਹ ਕਾਰਨ ਲੋਕਾਂ ਦੇ ਚਿਹਰੇ ਖਿੜ ਉੱਠੇ।
ਪਠਾਨਕੋਟ ਵਿੱਚ ਹੋਈ ਗੜ੍ਹੇਮਾਰੀ ਅਤੇ ਮੀਂਹ੍ਹ ਦੀਆਂ ਤਸਵੀਰਾਂ, ਵੀਡੀਓ ਹੇਠਾਂ ਵੇਖੋ
ਪਟਿਆਲਾ ਜ਼ਿਲੇ ਦੇ ਸਮਾਣਾ, ਨਾਭਾ, ਪਾਤੜਾਂ ਅਤੇ ਨੇੜਲੇ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦੀਆਂ ਖਬਰਾਂ ਆ ਰਹੀਆਂ ਹਨ।ਮੀਂਹ੍ਹ ਬਾਰੇ ਮੌਸਮ ਵਿਭਾਗ ਵੀ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕਾ ਹੈ।