ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਐਕਸਪ੍ਰੈੱਸ ਟਰੇਨ ਦੇ ਡੱਬੇ ‘ਚ ਲੱਗੀ ਅੱਗ ,ਤਿੰਨ ਬੱਚਿਆਂ ਸਮੇਤ ਇੱਕ ਔਰਤ ‘ਤੇ ਘੱਟੋ-ਘੱਟ 7 ਲੋਕਾਂ ਦੀ ਮੌਤ

navdeep kaur
1 Min Read
Rescue workers walk past burnt-out train carriages after a passenger train caught on fire near Rahim Yar Khan in Punjab province on October 31, 2019. At least 71 people were killed and dozens injured after cooking gas cylinders exploded on a train packed with pilgrims in Pakistan on October 31, some dying after leaping from carriages to escape the inferno, authorities said. / AFP / Waleed SADDIQUE

ਕਰਾਚੀ – ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਐਕਸਪ੍ਰੈੱਸ ਟਰੇਨ ਦੇ ਡੱਬੇ ‘ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਅਤੇ ਇਕ ਔਰਤ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਦੇ ਬੁਲਾਰੇ ਕੋਮਲ ਰਾਸ਼ਿਦ ਨੇ ਦੱਸਿਆ ਕਿ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਤੋਂ ਲਗਭਗ 500 ਕਿਲੋਮੀਟਰ (300 ਮੀਲ) ਉੱਤਰ ਵੱਲ ਖੈਰਪੁਰ ਜ਼ਿਲ੍ਹੇ ‘ਚ ਟ੍ਰੇਨ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਟਰੇਨ ਦੇ ਕਈ ਹੋਰ ਡੱਬੇ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਟੀਵੀ ਫੁਟੇਜ ਵਿਚ ਰੇਲਗੱਡੀ ਦੇ ਕਈ ਸੜੇ ਹੋਏ ਹਿੱਸੇ ਦਿਖਾਏ ਗਏ ਹਨ, ਜੋ ਕਰਾਚੀ ਤੋਂ ਪੂਰਬੀ ਸ਼ਹਿਰ ਲਾਹੌਰ ਜਾ ਰਹੀ ਸੀ, ਜਦੋਂ ਇੱਕ ਡੱਬੇ ਵਿਚ ਅੱਗ ਲੱਗ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਟਰੇਨ ਨੂੰ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ ਅਤੇ ਕਈ ਬੋਗੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਪਾਕਿਸਤਾਨ ਵਿਚ ਰੇਲ ਹਾਦਸੇ ਅਕਸਰ ਮਾੜੇ ਰੇਲਵੇ ਬੁਨਿਆਦੀ ਢਾਂਚੇ ਅਤੇ ਸਰਕਾਰੀ ਲਾਪਰਵਾਹੀ ਦਾ ਨਤੀਜਾ ਹੁੰਦੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment