ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਦੇ ਵਫ਼ਦ ਨੇ ਮੋਦੀ ਨਾਲ ਕੀਤੀ ਮੁਲਾਕਾਤ

TeamGlobalPunjab
1 Min Read

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਦੇ ਵਫਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਅਫ਼ਗ਼ਾਨ ਸਿੱਖ ਅਤੇ ਹਿੰਦੂ ਰਹਿੰਦੇ ਹਨ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਤੇ ਹਿੰਦੂਆਂ ਨੂੰ ਉਥੋਂ ਕੱਢਿਆ ਹੈ।

 

ਪੀਐਮ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਤੁਹਾਡਾ ਘਰ ਹੈ। ਤੁਸੀਂ ਸਾਡੇ ਲਈ ਮਹਿਮਾਨ ਨਹੀਂ ਹੋ ਅਤੇ ਹਰ ਭਾਰਤੀ ਤੁਹਾਡੇ ਪ੍ਰਤੀ ਇੱਕੋ ਜਿਹਾ ਪਿਆਰ ਅਤੇ ਸਤਿਕਾਰ ਰੱਖਦਾ ਹੈ। ਵਫਦ ਵਿਚ ਸ਼ਾਮਲ ਇੱਕ ਸਿੱਖ ਨੇ ਕਿਹਾ ਕਿ  ਤੁਸੀਂ ਹਿੰਦੋਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਪ੍ਰਧਾਨ ਮੰਤਰੀ ਹੋ। ਜਿਥੇ-ਜਿਥੇ ਹਿੰਦੋਸਤਾਨੀ ਸਿੱਖ-ਹਿੰਦੂ ਰਹਿੰਦਾ ਹੈ, ਉਨ੍ਹਾਂ ਦਾ ਦਰਦ ਤੁਸੀਂ ਹੀ ਸਮਝ ਸਕਦੇ ਹੋ ਹੋਰ ਕੋਈ ਨਹੀਂ ਸਮਝ ਸਕਦਾ। ਜਿਥੇ ਵੀ ਸਮੱਸਿਆ ਹੁੰਦੀ ਹੈ, ਮੈਂ ਦੇਖਦਾ ਹਾਂ ਕਿ ਤੁਸੀਂ ਸਭ ਤੋਂ ਹਿਲਾਂ ਅੱਗੇ ਆਉਂਦੇ ਹੋ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

Share this Article
Leave a comment