ਅੰਮ੍ਰਿਤਪਾਲ ਸਿੰਘ ਦੇ ਨਸ਼ਾ ਛਡਾਊ ਕੇਂਦਰ ਵਿੱਚ ਨੌਜਵਾਨਾਂ ਨੂੰ ਦਵਾਈ ਦੇਣ ਵਾਲੇ ਫ਼ਰਜ਼ੀ ਡਾਕਟਰ ਦਾ ਵੱਡਾ ਖੁਲਾਸਾ

navdeep kaur
3 Min Read

ਨਿਊਜ਼ ਡੈਸਕ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦਾ ਮਾਮਲਾ 18 ਮਾਰਚ ਦਾ ਭਖਿਆ ਹੋਇਆ ਸੀ। ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਫੜ੍ਹਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀ ਪੁਲਿਸ ਹਿਰਾਸਤ ਵਿੱਚ ਹਨ। ਜਿਨ੍ਹਾਂ ਵਿੱਚੋ ਕਈਆਂ ਨੂੰ ਰਿਹਾ ਕਰ ਦਿੱਤਾ ਹੈ। ਦੱਸ ਦਿੰਦੇ ਹਾਂ ਕੁੱਝ ਦਿਨ ਪਹਿਲਾਂ ਅਮ੍ਰਿਤਪਾਲ ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ। ਬੀਤੇ ਦਿਨ ਅੰਮ੍ਰਿਤਪਾਲ ਸਿੰਘ ਨੇ ਪਿੰਡ ਰੋਡੇ ਤੋਂ ਆਤਮ ਸਮਰਪਣ ਕੀਤਾ ਸੀ। ਹੁਣ ਅੰਮ੍ਰਿਤਪਾਲ ਨੂੰ ਪੁਲਿਸ ਵਲੋਂ ਡਿਬਰੂਗੜ੍ਹ ਜੇਲ੍ਹ ਵਿਚ ਲੈਜਾਇਆ ਗਿਆ ਹੈ। ਜਿਥੇ ਉਸ ਤੋਂ ਪੁੱਛ – ਗਿੱਛ ਕੀਤੀ ਜਾ ਰਹੀ।
ਜਦੋ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਪੰਜਾਬ ਆਇਆ ਸੀ ਤਾਂ ਉਸ ਵਾਲੇ ਉਸ ਨੇ ਉਨ੍ਹਾਂ ਨੇ ਖਾਲਸਾ ਵਹੀਰ ਸ਼ੁਰੂ ਕੀਤੀ ਸੀ। ਜਿਸ ਦਾ ਮਕਸਦ ਇਹ ਸੀ ਕਿ ਜੋ ਨੌਜਵਾਨ ਆਪਣੀ ਜ਼ਿੰਦਗੀ ਨਸ਼ੇ ਵਿਚ ਗ਼ਲਤਾਨ ਕਰ ਚੁਕੇ ਹਨ ਉਹਨਾਂ ਨੂੰ ਸਹੀ ਮਾਰਗ ਤੇ ਪਾਉਣਾ। ਵੱਖ ਵੱਖ ਥਾਵਾਂ ਤੇ ਜਾ ਕਿ ਅਮ੍ਰਿਤਪਾਲ ਸਿੰਘ ਨੇ ਕਈ ਭਾਸ਼ਣ ਦਿੱਤੇ। ਜਿਨ੍ਹਾਂ ਭਾਸ਼ਣਾਂ ਨੂੰ ਬਹੁਤ ਸਾਰੇ ਨੌਜਵਾਨ ਪ੍ਰਭਾਵਤ ਹੋਏ ਤੇ ਉਨ੍ਹਾਂ ਨੇ ਨਸ਼ਾ ਵੀ ਛੱਡਿਆ।
ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਸਨ ਅੰਮ੍ਰਿਤਪਾਲ ਵਲੋਂ ਉਨ੍ਹਾਂ ਲਈ ਇੱਕ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਸੀ। ਜਿਸ ਵਿੱਚ ਉਹਨਾਂ ਸਾਰੇ ਨੌਜਵਾਨਾਂ ਦਾ ਇਲਾਜ਼ ਕੀਤਾ ਜਾਂਦਾ ਸੀ। ਉਸ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਡਾਕਟਰ ਰੱਖਿਆ ਗਿਆ ਸੀ ਜੋ ਇਹਨਾਂ ਸਾਰਿਆਂ ਦੀ ਦੇਖਭਾਲ ਕਰਦਾ ਸੀ ਤੇ ਲੋੜ ਮੁਤਾਬਿਕ ਦਵਾਈ ਦਿੰਦਾ ਸੀ।
ਦੱਸ ਦਿੰਦੇ ਹਾਂ ਕਿ ਜਿਥੇ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਕਈ ਸੁਰਾਖ਼ ਇਕੱਠੇ ਕੀਤੇ ਜਾ ਰਹੇ ਹਨ। ਉੱਥੇ ਹੀ ਅੰਮ੍ਰਿਤਪਾਲ ਵੱਲੋਂ ਪੰਜਾਬ ਦੇ ਨੌਂਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਬਣਾਏ ਗਏ ਸੈਂਟਰ ਤੇ ਵੱਡੇ ਸਵਾਲ ਖੜੇ ਹੋਏ ਹਨ। ਇਹ ਸਵਾਲ ਕਿਸੇ ਹੋਰ ਨੇ ਨਹੀਂ ਬਲਕਿ ਉਥੋਂ ਆਉਣ ਵਾਲੇ ਨੌਜਵਾਨਾਂ ਨੂੰ ਦਵਾਈ ਦੇਣ ਵਾਲੇ ਫਰਜ਼ੀ ਡਾਕਟਰ ਨੇ ਹੀ ਕੀਤੇ ਹਨ।

ਇਸ ਨੌਜਵਾਨ ਨੇ ਦੱਸਿਆ ਕਿ ਖਾਲਸਾ ਵਹੀਰ ਦੇ ਦੌਰਾਨ ਉਸਦੀ ਮੁਲਾਕਾਤ ਅੰਮ੍ਰਿਤਪਾਲ ਸਿੰਘ ਨਾਲ ਹੋਈ ਸੀ। ਜਦੋਂ ਉਸਨੇਂ ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ਕਿ ਉਹ ਪਿੰਡ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ। ਤਾਂ ਇਸਨੂੰ ਇਹ ਜਿੰਮੇਵਾਰੀ ਦਿੱਤੀ ਗਈ ਕਿ ਉਹ ਪਿੰਡ ਜੱਲੂਪੁਰ ਖੇੜਾ ਵਿੱਚ ਨਸ਼ਾ ਛੁਡਾਉਣ ਲਈ ਲਿਆਂਦੇ ਗਏ ਨੌਜਵਾਨਾਂ ਨੂੰ ਦਵਾਈ ਦੇਣ ਦੀ ਜਿੰਮੇਵਾਰੀ ਸੰਭਾਲੇ।

ਹਾਲਾਂਕਿ ਨੌਜਵਾਨ ਦਾ ਦਾਅਵਾ ਹੈ ਕਿ ਉਸਨੇਂ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਦੱਸਿਆ ਸੀ ਕਿ ਉਹ ਕਿਸੇ ਨਸ਼ਾ ਛੁਡਾਓ ਕੇਂਦਰ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨਹੀਂ ਦੇ ਸਕਦਾ, ਕਿਉਂਕਿ ਇਹ ਦਵਾਈਆਂ ਇੱਕ ਡਾਕਟਰ ਹੀ ਦੇ ਸਕਦਾ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment