ਆਕਸੀਜਨ, ਬੈਂਡਾਂ ਤੇ ਦਵਾਈਆਂ ਦੀ ਕਿੱਲਤ ਨੂੰ ਵੇਖਦੇ ਹੋਏ ਹਾਈਕੋਰਟ ਨੇ ਲਿਆ ਸੂ- ਮੋਟੋ

TeamGlobalPunjab
2 Min Read

ਚੰਡੀਗੜ੍ਹ-ਹਾਈਕੋਰਟ  ਨੇ ਸੂ ਮੋਟੋ ਲੈਂਦੇ ਹੋਏ  ਪੰਜਾਬ ਅਤੇ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਰੋਨਾ ਦੇ ਕੇਸਾਂ ਦੇ ਲਗਾਤਾਰ ਵੱਧਣ ਦੀ ਵਜਾਹ ਨਾਲ ਹਸਪਤਾਲਾਂ ‘ਚ ਆਈ ਆਕਸੀਜਨ ਸਲੈਂਡਰਾਂ ਦੀ ਕੱਮੀ, ਆਈ ਸੀ ਯੂ ਚ ਬੈਂਡਾਂ ਦੀ ਘਾਟ ਤੇ ਦਵਾਈਆਂ ਦੀ ਕਿੱਲਤ ਵਰਗੀਆਂ ਆ ਰਹੀਆਂ ਮੁਸ਼ਕਿਲਾਂ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ। ਕੋਰਟ ਨੇ ਕਿਹਾ ਕੰਟੋਨਮੈਂਟ ਜੋਨ ਬਣਾਉਣ ਤੋਂ ਪਹਿਲਾਂ ਲੋਕਾਂ ਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਲੋਕ ਜਰੂਰੀ ਵਸਤਾਂ ਖਰੀਦ ਸਕਣ।

ਇਹ ਸੁਣਵਾਈ ਵੀਡੀਓ ਕਾਨਫਰੰਸ ਦੇ ਜ਼ਰੀਏ ਕੀਤੀ ਗਈ। ਕੋਰਟ ਦੇ ਦੋਸਤ ਵਕੀਲ ਰੁਪਿੰਦਰ ਘੋਸਲਾ ਨੇ ਕਿਹਾ ਕਿ ਹਰਿਆਣਾ ਨੂੰ ਪਾਣੀਪਤ ਪਲਾਂਟ ਤੋਂ ਹੁਣ ਸਿਫਰ 20 ਐਮ ਟੀ ਆਕਸੀਜਨ ਦਾ ਕੋਟਾ ਇਸ ਵੇਲੇ ਮਿਲ ਰਿਹਾ ਹੈ ਤੇ 70 ਐਮ ਟੀ ਕੋਟਾ ਰਾਉਕੇਲਾ ਪਲਾਂਟ ਤੋਂ ਮਿਲ ਰਹੀ ਹੈ । ਵਕੀਲ ਨੇ ਅੱਗੇ ਕਿਹਾ ਕਿ ਰਾਉਕੇਲਾ ਤੋਂ ਆਕਸੀਜਨ ਦੀ ਖੇਪ ਹਰਿਆਣਾ ਤੱਕ ਪਹੁੰਚਣ ਚ ਲਗਭਗ ਚਾਰ ਦਿਨ ਲਗ ਜਾਂਦੇ ਹਨ ਜਿਸ ਵਜਾਹ ਕਰਕੇ ਗੰਭੀਰ ਹਾਲਤ ਚ ਬਿਮਾਰ ਕਈ ਮਰੀਜ਼ਾਂ ਦੀ ਜਾਨ ਚੱਲੀ ਗਈ ਹੈ।

ਇਸੇ ਤਰ੍ਹਾਂ ਪੰਜਾਬ ਵਲੋਂ ਐਡੀਸ਼ਨਲ ਐਡਵੋਕੇਟ ਜਨਰਲ ਵਿਕਾਸ ਮੋਹਨ ਗੁਪਤਾ ਨੇ ਕੋਰਟ ਨੂੰ ਗੁਹਾਰ ਲਗਾਈ ਕਿ ਸੂਬਾ ਪੰਜਾਬ ਨੂੰ ਵੀ ਆਕਸੀਜਨ ਦਾ ਕੋਟਾ ਰਾਉਕੇਲਾ ਪਲਾਂਟ ਤੋਂ ਹੀ ਮਿਲਿਆ ਹੈ। ਉਹਨਾਂ ਕੋਰਟ ਨੂੰ ਦੱਸਿਆ ਕਿ ਸੜਕ ਰਾਹੀਂ ਆਕਸੀਜਨ ਦੇ ਪਹੁੰਚਣ ਚ ਤਕਰੀਬਨ 4-5 ਦਿਨ ਦਾ ਸਮਾਂ ਲੱਗ ਜਾਂਦਾ ਹੈ । ਇਸ ਕਰਕੇ ਕੋਰਟ ਸੂਬੇ ਦੇ ਨੇੜਲੇ ਪੈਂਦੇ ਪਲਾਂਟਾਂ ਤੋਂ ਹੀ ਆਕਸੀਜਨ ਦਾ ਕੋਟਾ ਮੁਹਈਆ ਕਰਵਾਉਣ ਦੇ ਹੁਕਮ ਜਾਰੀ ਕਰੇ।

 

- Advertisement -

Share this Article
Leave a comment