ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਰਾਸ਼ਟਰਪਤੀ ਟਰੰਪ ਅੱਜ ਉਸ ਸਮੇੇਂ ਮੀਡੀਆ ‘ਤੇ ਭੜਕ ਉੱਠੇ ਜਦੋਂ ਉਹ ਵ੍ਹਾਈਟ ਹਾਊਸ ਵਿਖੇ ਇੱਕ ਪ੍ਰੈਸ ਬ੍ਰੀਫਿੰਗ ਦੇ ਰਹੇ ਸਨ। ਜਿਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੇ ਵ੍ਹਾਈਟ ਹਾਊਸ ਵਿਖੇ ਰੋਜ਼ਾਨਾ ਹੋਣ ਵਾਲੀ ਪ੍ਰੈਸ ਬ੍ਰੀਫਿੰਗ ਨੂੰ ਰੱਦ ਕਰ ਦਿੱਤਾ।
ਇੱਥੇ ਇਹ ਦੱਸ ਦਈਏ ਕਿ ਡੋਨਾਲਡ ਟਰੰਪ ਵ੍ਹਾਈਟ ਹਾਊਸ ‘ਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਸੰਬੰਧ ਵਿੱਚ ਰੋਜ਼ਾਨਾ ਇੱਕ ਪ੍ਰੈਸ ਬ੍ਰੀਫਿੰਗ ਦੇ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਮੀਡੀਆ ‘ਤੇ ਭੜਕਦੇ ਹੋਏ ਕਿਹਾ ਕਿ ਪ੍ਰੈਸ ਕਾਨਫਰੰਸ ਅਸਲ ‘ਚ ਸਮੇਂ ਦੀ ਬਰਬਾਦੀ ਕਰਦਾ ਹੈ ਕਿਉਂ ਕਿ ਪਾਰੰਪਰਿਕ ਮੀਡੀਆ ਉਨ੍ਹਾਂ ਤੋਂ ਸਿਰਫ ਅਣ-ਉਚਿਤ ਸਵਾਲ ਹੀ ਕਰਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਰੰਪ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ਼ ਲਈ ਪੈਰਬੈਂਗਿਨੀ ਕਿਰਨਾਂ ਜਾਂ ਸੈਨੇਟਾਈਜ਼ਰ ਦੀ ਅਜੀਬੋ ਗਰੀਬ ਸਲਾਹ ਦਿੱਤੀ ਸੀ। ਜਿਸ ਕਾਰਨ ਰਾਸ਼ਟਰਪਤੀ ਟਰੰਪ ਨੂੰ ਸਖਤ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ ਤੇ ਨਾਲ ਸਿਹਤ ਮਾਹਿਰਾਂ ਨੇ ਅਮਰੀਕੀ ਲੋਕਾਂ ਨੂੰ ਰਾਸ਼ਟਰਪਤੀ ਟਰੰਪ ਦੀ ਇਸ ਸਲਾਹ ਨੂੰ ਨਾ ਮੰਨਣ ਦੀ ਅਪੀਲ ਵੀ ਕੀਤੀ ਸੀ।
ਟਰੰਪ ਨੇ ਪ੍ਰੈਸ ਬ੍ਰੀਫਿੰਗ ਤੋਂ ਲਗਭਗ 45 ਮਿੰਟ ਬਾਅਦ ਆਪਣੇ ਟਵੀਟਰ ਅਕਾਊਂਟ ਤੋਂ ਇੱਕ ਟਵੀਟ ਰਾਹੀਂ ਲਿਖਿਆ ਕਿ ਵ੍ਹਾਈਟ ਹਾਊਸ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਹੈ ਜਦ ਪਾਰੰਪਰਿਕ ਮੀਡੀਆ ਸਿਰਘ ਅਣ-ਉਚਿਤ ਸਵਾਲ ਹੀ ਪੁੱਛਦੀ ਹੈ ਤੇ ਮੀਡੀਆ ਲੋਕਾਂ ਸਾਹਮਣੇ ਸੱਚਾਈ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ।
What is the purpose of having White House News Conferences when the Lamestream Media asks nothing but hostile questions, & then refuses to report the truth or facts accurately. They get record ratings, & the American people get nothing but Fake News. Not worth the time & effort!
— Donald J. Trump (@realDonaldTrump) April 25, 2020
ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੁਨੀਆ ‘ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਅਮਰੀਕਾ ‘ਚ ਹੋਇਆ ਹਨ। ਅਮਰੀਕਾ ‘ਚ ਹੁਣ ਤੱਕ ਕੋਰੋਨਾ ਨਾਲ 54 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਜਦ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ 2 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 29 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।