ਹੁਣ ਤੱਕ PGI ਚੰਡੀਗੜ੍ਹ ਦੇ 1400 ਤੋਂ ਵੱਧ ਹੈਲਥ ਕੇਅਰ ਵਰਕਰ ਆਏ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਫਰੰਟ ਲਾਈਨ ਵਾਰੀਅਰਜ਼ ਨੂੰ ਹੈ। ਚੰਡੀਗੜ੍ਹ ਸਣੇ ਪੰਜਾਬ ਵਿੱਚ ਕੋਰੋਨਾ ਸੰਕਰਮਣ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੀ ਹੈਲਥ ਕੇਅਰ ਵਰਕਰਜ਼, ਡਾਕਟਰ ਅਤੇ ਨਰਸਿੰਗ ਸਟਾਫ ਇਸ ਸਮੇਂ ਸਭ ਤੋਂ ਜ਼ਿਆਦਾ ਖ਼ਤਰੇ ਵਿੱਚ ਹੈ।

ਇਸੇ ਤਹਿਤ ਪੀਜੀਆਈ ਚੰਡੀਗੜ੍ਹ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਅਤੇ ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ ਸੈਕਟਰ 16 ਵਰਗੇ ਵੱਡੇ ਹਸਪਤਾਲਾਂ ਨੇ ਆਪਣੀ ਓਪੀਡੀ ਬੰਦ ਕਰ ਦਿੱਤੀ ਹੈ।

ਪੀਜੀਆਈ ਪ੍ਰਸ਼ਾਸਨ ਦੀ ਮੰਨੀਏ ਤਾਂ ਹੁਣ ਤਕ 1400 ਤੋਂ ਵੱਧ ਹੈਲਥ ਕੇਅਰ ਵਰਕਰ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ, ਜਦਕਿ ਮੌਜੂਦਾ ਪੀਜੀਆਈ ਦੇ 219 ਹੈਲਥ ਕੇਅਰ ਵਰਕਰ ਆਇਸੋਲੇਸ਼ਨ ਵਿਚ ਹਨ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਅਤੇ ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ ਸੈਕਟਰ 16 ਵਿੱਚ ਹੁਣ ਤੱਕ ਕੁੱਲ 250 ਹੈਲਥ ਕੇਅਰ ਵਰਕਰ ਕੋਰੋਨਾ ਪਾਜ਼ਿਟਿਵ ਪਾਏ ਜਾ ਚੁੱਕੇ ਹਨ।

Share this Article
Leave a comment