ਵਾਲ-ਵਾਲ ਬਚੇ CM ਮਾਨ ਦੇ ਮੀਡੀਆ ਸਲਾਹਕਾਰ, ਟਰੱਕ ਦੀ ਟੱਕਰ ਨਾਲ ਗੱਡੀ ਨੂੰ ਪਹੁੰਚਿਆ ਨੁਕਸਾਨ

Rajneet Kaur
1 Min Read

ਪਟਿਆਲਾ : CM ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੀ ਗੱਡੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਹੈ। ਇਸ ਭਿਆਨਕ ਸੜਕ ਹਾਦਸੇ ‘ਚ ਬਲਤੇਜ ਪੰਨੂ ਵਾਲ-ਵਾਲ ਬੱਚ ਗਏ ਹਨ। ਇਹ ਹਾਦਸਾ ਪਿੰਡ  ਮੈਣ ਕੋਲ  ਵਾਪਰਿਆ ਹੈ।ਜਿਥੇ ਬਲਤੇਜ ਪੰਨੂ ਦੀ ਗੱਡੀ ਨੂੰ ਟਰੱਕ ਨੇ ਟਕਰ ਮਾਰ ਦਿਤੀ ।ਇਸ ਦੌਰਾਨ ਗੱਡੀ ਨੂੰ ਬਹੁਤ ਨੁਕਸਾਨ ਪਹੁੰਚਆ ਹੈ।

ਮਿਲੀ ਜਾਣਕਾਰੀ ਅਨੁਸਾਰ  ਬਲਤੇਜ ਪੰਨੂ ਸੋਮਵਾਰ ਸਵੇਰੇ ਆਪਣੀ ਕਾਰ ਖੁਦ ਚਲਾ ਕੇ ਮੈਣ ਰੋਡ ਤੋਂ ਪਟਿਆਲਾ ਸਥਿਤ ਘਰ ਜਾ ਰਹੇ ਸਨ। ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਗੱਡੀ ਦੀ ਡਰਾਈਵਰ ਸਾਈਡ ਨੂੰ ਟੱਕਰ ਮਾਰ ਦਿੱਤੀ। ਦਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਫੋਨ ‘ਤੇ ਲੱਗਿਆ ਹੋਇਆ ਸੀ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਅਨੁਸਾਰ ਬਲਤੇਜ ਪੰਨੂ ਵੱਲੋਂ ਅਜੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment