ਲਾਸ ਏਂਜਲਸ : ਕੋਰੋਨਾ ਵਾਇਰਸ ਕਾਰਨ ਜਿਵੇਂ ਜਿਵੇਂ ਦੁਨੀਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤਿਵੇਂ ਤਿਵੇਂ ਹੀ ਇਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਵੀ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਤਟ ‘ਤੇ ਇੱਕ ਜਹਾਜ ‘ਚ ਵੱਡੇ ਪੱਧਰ ‘ਤੇ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਿਕ 21 ਲੋਕ ਇਸ ਜਹਾਜ ‘ਚ ਕੋਰੋਨਾ ਵਾਇਰਸ ਕਾਰਨ ਪੀੜਤ ਪਾਏ ਗਏ ਹਨ। ਇਸ ਦੀ ਪੁਸ਼ਟੀ ਉਪ ਰਾਸ਼ਟਰਪਤੀ ਮਾਈਕ ਪੇਂਸ ਵੱਲੋਂ ਵੀ ਕੀਤੀ ਗਈ ਹੈ।
— Mike Pence (@Mike_Pence) March 6, 2020
ਜਾਣਕਾਰੀ ਮੁਤਾਬਿਕ ਮਾਈਕ ਪੇਂਸ ਨੇ ਦੱਸਿਆ ਕਿ ਇਨ੍ਹਾਂ ਪੀੜਤਾਂ ‘ਚ 19 ਲੋਕ ਚਾਲਕ ਦਲ ਨਾਲ ਸਬੰਧਤ ਹਨ ਜਦੋਂ 2 ਯਾਤਰੀ ਹਨ।ਉਨ੍ਹਾਂ ਦੱਸਿਆ ਕਿ ਇਸ ਜਹਾਜ ਨੂੰ ਗੈਰ ਵਣਜ ਡੌਕ ਤੱਕ ਹਫਤੇ ਦੇ ਆਖਰ ਤੱਕ ਲਿਆਂਦਾ ਜਾਵੇਗਾ। ਪੇਂਸ ਮੁਤਾਬਿਕ ਇਸ ਜਹਾਜ ਵਿੱਚ 3533 ਯਾਤਰੀ ਸ਼ਾਮਲ ਸਨ। ਇਹ ਜਹਾਜ ਸਨ ਫਰਾਂਸਿਸਕੋ ‘ਚ ਫਸਿਆ ਹੋਇਆ ਹੈ।