ਸੁਲਤਾਨਪੁਰ ਲੋਧੀ ‘ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਹੋਈ ਜ਼ਬਰਦਸਤ ਝੜਪ

Rajneet Kaur
2 Min Read

ਕਪੂਰਥਲਾ : ਸੁਲਤਾਨਪੁਰ ਲੋਧੀ ‘ਚ ਪੁਲਿਸ ਅਤੇ ਨਿਹੰਗਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਦੱਸਿਆ ਜਾ ਰਿਹਾ ਹੈ ਕਿ  ਦੋਵੇਂ ਪਾਸੇ ਤੋਂ ਗੋਲੀਬਾਰੀ ਹੋਈ ਹੈ।  ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਅਤੇ 6 ਜ਼ਖ਼ਮੀ ਹੋਣ ਦੀ ਖ਼ਬਰ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਅਕਾਲ ਬੁੰਗਾ ਵਿਖੇ ਭਾਰੀ ਗੋਲੀਬਾਰੀ ਹੋਈ। ਗੋਲੀਬਾਰੀ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।ਇਸ ਘਟਨਾ ‘ਚ ਛੇ ਵਿਅਕਤੀਆਂ ਦੇ ਜ਼ਖ਼ਮੀ ਹੋ ਗਏ। ਇਸ ਝੜਪ ਤੋਂ ਬਾਅਦ ਇਲਾਕੇ ‘ਚ ਤਣਾਅ ਹੈ।

ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ   ਇਹ ਝੜਪ ਗੁਰਦੁਆਰੇ ਦੀ ਸੇਵਾ ਸੰਭਾਲ ‘ਤੇ ਆਪਣਾ ਅਧਿਕਾਰ ਜਤਾਉਣ ਨੂੰ ਲੈਕੇ ਸ਼ੁਰੂ ਹੋਈ ਸੀ। ਬਾਬਾ ਬੁੱਢਾ ਦੱਲ ਤੋਂ ਵਰਸਾਏ ਬਾਬਾ ਮਾਨ ਸਿੰਘ ਜਥੇਬੰਦੀ ਅਤੇ ਬਾਬਾ ਬਲਬੀਰ ਸਿੰਘ ਜਥੇਬੰਦੀ ਵਿਚਾਲੇ ਪਹਿਲਾਂ ਸੇਵਾ ਸੰਭਾਲ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ।  ਗੁਰਦੁਆਰਾ ਅਕਾਲ ਬੁੰਗਾ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਸੰਭਾਲ ਬਾਬਾ ਬਲਬੀਰ ਸਿੰਘ ਨੇ ਸਾਂਭੀ ਹੋਈ ਸੀ।

ਬਾਬਾ ਬਲਬੀਰ ਸਿੰਘ ਜਥੇਬੰਦੀ ਨੇ ਪੁਲਿਸ ਨੂੰ ਦੱਸਿਆ ਕਿ ਬਾਬਾ ਮਾਨ ਸਿੰਘ ਜਥੇਬੰਦੀ ਦੇ ਕੁਝ ਸਿੰਘ  ਪਹਿਲਾਂ 21 ਨਵੰਬਰ ਨੂੰ ਗੁਰੂ ਘਰ ਦਾਖਲ ਹੋਏ ਅਤੇ ਬਾਅਦ ਵਿੱਚ ਉਥੇ ਦੇ ਹੀ ਕੁਝ ਸੇਵਾਦਾਰਾਂ ਨੂੰ ਬੰਧਕ ਬਣਾ ਲਿਆ। ਜਿਸ ਮਗਰੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਮਾਮਲਾ ਸਰਜ ਕਰ ਲਿਆ ਗਿਆ।  ਇਸ ਦੇ ਨਾਲ ਹੀ ਬਾਬਾ ਮਾਨ ਸਿੰਘ ਉੱਤੇ ਬਾਬਾ ਬਲਬੀਰ ਸਿੰਘ ਦੀਆਂ ਕੁਝ ਹੋਰ ਥਾਵਾਂ ‘ਤੇ ਵੀ ਜ਼ਬਰਦਸਤੀ ਦਾਖ਼ਲ ਹੋਣ ਦੇ ਇਲਜ਼ਾਮ ਲਾਏ ਗਏ, ਜਿਸ ਅਧੀਨ 22 ਨਵੰਬਰ ਨੂੰ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment