ਲਾਹੌਰ : ਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਸਥਿਤੀ ਇਹੋ ਜਿਹੀ ਬਣ ਗਈ ਹੈ ਕਿ ਇੱਥੇ ਆਮ ਲੋਕ ਤਾਂ ਕੀ ਵੱਡੇ ਨੇਤਾਵਾਂ ਦਾ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਸ ਦੇ ਚੱਲਦਿਆਂ ਪਾਕਿਸਤਾਨ ਦੇ ਗੱਦਾਵਰ ਸਿੱਖ ਨੇਤਾ ਰਾਧੇਸ਼ ਸਿੰਘ ਉਰਫ ਟੋਨੀ ਭਾਈ ਨੇ ਪਰਿਵਾਰ ਸਮੇਤ ਦੇਸ਼ ਛੱਡਣਾ ਦਾ ਫੈਸਲਾ ਲਿਆ ਹੈ।
Radesh Singh Tony, who had contested the 2018 general elections in Pakistan from Peshawar as an independent candidate, was allegedly tortured by some unidentified people last month. He is receiving threats & is forced to leave the country.@ANI @republic @thetribunechd @PTI_News pic.twitter.com/0O6G7bvO0Y
— Manjinder Singh Sirsa (@mssirsa) January 21, 2020
ਦੱਸ ਦਈਏ ਕਿ ਰਾਧੇਸ਼ ਨੂੰ ਪਾਕਿਸਤਾਨ ‘ਚ ਸਿੱਖਾਂ ਦਾ ਸਭ ਤੋਂ ਮਜ਼ਬੂਤ ਨੇਤਾ ਮੰਨਿਆ ਜਾਂਦਾ ਹੈ। 2018 ‘ਚ ਉਨ੍ਹਾਂ ਨੇ ਪੇਸ਼ਾਵਰ ਤੋਂ ਆਮ ਚੋਣਾਂ ‘ਚ ਹਿੱਸਾ ਲਿਆ ਸੀ। ਉਸ ਸਮੇਂ ਤੋਂ ਬਾਅਦ ਹੀ ਰਾਧੇਸ਼ ਸਿੰਘ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਧਮਕੀਆਂ ਤੋਂ ਤੰਗ ਆ ਕੇ ਪਹਿਲਾਂ ਉਨ੍ਹਾਂ ਨੇ ਆਪਣਾ ਟਵੀਟਰ ਅਕਾਊਂਟ ਬੰਦ ਕੀਤਾ, ਫਿਰ ਪੇਸ਼ਾਵਰ ਛੱਡ ਕੇ ਲਾਹੌਰ ਰਹਿਣ ਲੱਗੇ। ਉਨ੍ਹਾਂ ਨੇ ਲਾਹੌਰ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਸਹਿਯੋਗ ਨਾ ਮਿਲਣ ‘ਤੇ ਉਨ੍ਹਾਂ ਨੇ ਆਖਿਰਕਾਰ ਦੇਸ਼ ਛੱਡਣ ਦਾ ਫੈਸਲਾ ਲਿਆ।
ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ‘ਚ ਸਿੱਖ ਲੜਕੀਆਂ ਦੇ ਅਗਵਾ ਦੀਆਂ ਘਟਨਾਵਾਂ ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਪਾਕਿਸਤਾਨ ਚਾਰੇ ਪਾਸੇ ਤੋਂ ਘਿਰਿਆ ਹੋਇਆ ਹੈ।
This is now a matter of concern for global Sikhs and we all must stand united in support of Sikh community of Pakistan
I urge @DrSJaishankar Ji to address this issue at the very earliest with his counterparts in Pakistan@ANI @punjabkesari @TimesNow @ABPNews @BBCBreaking https://t.co/rKbSj2KHez
— Manjinder Singh Sirsa (@mssirsa) January 21, 2020
ਅਕਾਲੀ ਦਲ ਦੇ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਸ ਮਾਮਲੇ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਦਦ ਲਈ ਬੇਨਤੀ ਕੀਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਇਹ ਘਟਨਾ ਦੁਨੀਆ ਭਰ ਦੇ ਸਿੱਖਾਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ‘ਚ ਰਹਿੰਦੇ ਸਿੱਖ ਭਰਾਵਾਂ ਨਾਲ ਹਮੇਸ਼ਾ ਖੜ੍ਹੇ ਹਨ। ਮਨਜਿੰਦਰ ਸਿਰਸਾ ਨੇ ਇਸ ਮਾਮਲੇ ‘ਚ ਇੱਕ ਵੀਡੀਓ ਵੀ ਜਾਰੀ ਕੀਤੀ ਹੈ।