ਕਾਂਗਰਸ ਦੇ ਮਰਹੂਮ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਲੜਕੀ ਅਨੂ ਰੰਧਾਵਾ ਨੇ ਅਕਾਲੀ ਦਲ ‘ਚ ਕੀਤੀ ਸ਼ਮੂਲੀਅਤ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਕਾਂਗਰਸ ਦੇ ਮਰਹੂਮ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਲੜਕੀ ਅਨੂ ਰੰਧਾਵਾ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ । ਉਹ ਪਹਿਲਾਂ ‘ਆਮ ਆਦਮੀ ਪਾਰਟੀ’ ਵੱਲੋਂ ਹਲਕਾ ਘਨੌਰ ਤੋਂ ਚੋਣ ਲੜੇ ਸਨ। ਉਨ੍ਹਾਂ ਨੇ ਆਪਣੇ ਹਮਾਇਤੀਆਂ ਸਮੇਤ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਦਾ ਅੱਜ ਐਲਾਨ ਕੀਤਾ ।

ਅਕਾਲੀ ਦਲ ਨੇ ਛੇ ਦਿਨ ਵਾਸਤੇ ਰੈਲੀਆਂ ਰੱਦ ਕੀਤੀਆਂ ਹਨ । ਕੱਲ੍ਹ ਜਿਹੜੀ ਅਮਲੋਹ ਰੈਲੀ ਹੋਣੀ ਸੀ ਉਹ ਹੁਣ ਦੱਸ ਸਤੰਬਰ ਨੂੰ ਹੋਵੇਗੀ। ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਜਿੱਥੇ ਵੀ ਸੰਯੁਤਕ ਕਿਸਾਨ ਮੋਰਚਾ ਜਿਥੇ ਵੀ ਚਰਚਾ ਵਾਸਤੇ ਬੁਲਾਵੇਗਾ ਉੱਥੇ ਹੀ ਉਹ ਚਰਚਾ ਕਰਨ ਨੂੰ ਤਿਆਰ ਹਨ ।

Share this Article
Leave a comment