ਲੁਧਿਆਣਾ : ਸੜਕਾਂ ‘ਤੇ ਜਿਵੇਂ ਆਵਾਜ਼ਾਈ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਦੁਰਘਟਨਾਵਾਂ ਵੀ ਵਧ ਰਹੀਆਂ ਹਨ। ਇਸ ਨੂੰ ਰੋਕਣ ਲਈ ਹੁਣ ਪੰਜਾਬ ਰੋਡਵੇਜ਼ ਨੇ ਸਖਤ ਰੁੱਖ ਅਖਤਿਆਰ ਕੀਤਾ ਹੈ। ਜਾਣਕਾਰੀ ਮੁਤਾਬਿਕ ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਪੈਨਿਕ ਨਾਮ ਦਾ ਇੱਕ ਬਟਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਬਟਨ ਦੀ ਖਾਸੀਅਤ ਇਹ ਦੱਸੀ ਜਾ ਰਹੀ ਹੈ ਕਿ ਇਸ ਬਟਨ ਨੂੰ ਐਮਰਜੈਂਸੀ ਸਮੇਂ ਦੌਰਾਨ ਕੋਈ ਵੀ ਯਾਤਰੀ ਦੱਬ ਕੇ ਬੱਸ ਨੂੰ ਰੋਕ ਸਕਦਾ ਹੈ ਅਤੇ ਇਹ ਬਟਨ ਦੱਬਦਿਆਂ ਹੀ ਬੱਸ ਤੁਰੰਤ ਰੁਕ ਜਾਵੇਗੀ।
ਇੱਥੇ ਹੀ ਬੱਸ ਨਹੀਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਬਟਨ ਦੇ ਦੱਬਣ ‘ਤੇ ਇਸ ਦੀ ਰਿਪੋਰਟ ਤੁਰੰਤ ਬੱਸ ਡਿਪੂ ਤੱਕ ਵੀ ਪਹੁੰਚੇਗੀ। ਰਿਪੋਰਟਾਂ ਮੁਤਾਬਿਕ ਇਹ ਬਟਨ ਲੁਧਿਆਣਾ ਡਿਪੂ ਦੀਆਂ ਦੋ ਸੌ ਬੱਸਾ ‘ਚ ਲਗਾਇਆ ਜਾ ਚੁਕਿਆ ਹੈ। ਇਸ ਕੰਮ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।