ਰੂਪਨਗਰ : ਇਸ ਵੇਲੇ ਦੀ ਵੱਡੀ ਖਬਰ ਰੂਪਨਗਰ ਤੋਂ ਆ ਰਹੀ ਹੈ। ਇੱਥੇ ਪੁਲਿਸ ਵੱਲੋਂ ਗੈਂਗਸਟਰ ਪਰਮਿੰਦਰ ਸਿੰਘ ਪਿੰਦਰੀ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਉਸ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪਿੰਦਰੀ ਨੂੰ ਧਮਾਣਾ ਦੇ ਨੇੜਲੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪਰਮਿੰਦਰ ਕੋਲੋ ਇੱਕ ਬੂਲਟ ਪ੍ਰੂਫ ਜੈਕੇਟ, ਇੱਕ ਰਾਇਫਲ 315 ਬੋਰ 25 ਕਾਰਤੂਸ,ਇੱਕ ਰਾਇਫਲ 12 ਬੋਰ 25 ਕਾਰਤੂਸ , ਇੱਕ 32 ਬੋਰ ਰਾਇਫਲ 22 ਕਾਰਤੂਸ, ਇੱਕ ਲੋਹੇ ਦਾ ਚਾਕੂ ਬਰਾਮਦ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਹੈੱਡਕੁਆਟਰ ਜਗਜੀਤ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਦਰੀ ਅਤੇ ਉਨ੍ਹਾਂ ਦੇ ਸਾਥੀ ਰੋਪੜ ਜਿਲ੍ਹੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਪੁਲਿਸ ਮੁਤਾਬਿਕ ਪਿੰਦਰੀ ਦਾ ਸਬੰਧ ਵਿਸ਼ਨੋਈ ਗੈਂਗ ਅਤੇ ਜੱਗੂ ਭਗਵਾਨਪੁਰੀਆ ਨਾਲ ਹੈ ਅਤੇ ਇਸ ‘ਤੇ 25 ਦੇ ਕਰੀਬ ਮੁਕੱਦਮੇ ਦਰਜ ਹਨ।