ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗੋਲੀ ਮਾਰ ਕੇ ਕਤਲ ਕੀਤੀ ਗਈ ਪ੍ਰਭਲੀਨ ਕੌਰ ਮਠਾੜੂ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਧੀ ਦੀ ਮੌਤ ਦੇ ਪੀਛੇ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਗੁਰਦਿਆਲ ਸਿੰਘ ਨੇ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਵਿਆਹੀ ਹੋਈ ਸੀ ਅਤੇ ਪੁਲਿਸ ਮੁਤਾਬਕ ਉਸ ਦੇ ਪਤੀ ਨੇ ਹੀ ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਪ੍ਰਭਲੀਨ ਨੇ ਪੀਟਰ ਨਾਮ ਦੇ ਇਕ ਗੌਰੇ ਨੌਜਵਾਨ ਦੇ ਨਾਲ ਵਿਆਹ ਕਰਵਾ ਲਿਆ ਸੀ ਜਿਸ ਵਾਰੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਪਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੀਟਰ ਦੀ ਉਮਰ ਲਗਭਗ 18 ਸਾਲ ਸੀ ਜਿਸ ਕਰਕੇ ਪ੍ਰਭਲੀਨ ਨੇ ਦੱਸਿਆ ਸੀ ਕੀ ਉਹ ਕੈਲਗਰੀ ਜਾ ਕੇ ਕੋਰਟ ਮੈਰਿਜ ਕਰਵਾ ਰਹੇ ਹਨ ਕਿਉਂਕਿ ਬੀ. ਸੀ. ‘ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ 19 ਸਾਲ ਹੈ।
ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੀਟਰ ਨਾਲ ਵੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ। ਪੁਲਿਸ ਵੱਲੋਂ ਇਹ ਕਤਲ ‘ਤੇ ਖੁਦਕੁਸ਼ੀ ਦਾ ਮਾਮਲਾ ਸੀ ਜਿਸ ਕਾਰਨ ਪੁਲਿਸ ਵੱਲੋਂ ਜਾਂਚ ਬੰਦ ਕਰ ਦਿੱਤੀ ਗਈ ਪਰ ਪ੍ਰਭਲੀਨ ਦੇ ਪਿਤਾ ਇਸ ਤੋਂ ਸੰਤੁਸ਼ਟ ਨਹੀਂ ਹਨ।ਉਨ੍ਹਾਂ ਨੇ ਮੰਗ ਕੀਤੀ ਕਿ ਕੈਨੇਡਾ ਪੁਲਿਸ ਵੱਲੋਂ ਮਾਮਲੇ ਦੀ ਮੁੜ ਜਾਂਚ ਕੀਤੀ ਜਾਵੇ ਤੇ ਕਤਲ ਦੇ ਪੀਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਕਿਉਂਕਿ ਪੀਟਰ ਜੋ ਉਸ ਨੂੰ ਇੰਨਾ ਪਿਆਰ ਕਰਦਾ ਸੀ ਤੇ ਇੱਕ ਦਮ ਉਹ ਪ੍ਰਭਲੀਨ ਨੂੰ ਮੌਤ ਦੇ ਘਾਟ ਕਿਵੇਂ ਉਤਾਰ ਸਕਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਸੀ ਕਿ ਜਨਵਰੀ ਮਹੀਨੇ ‘ਚ ਪ੍ਰਭਲੀਨ ਨੇ ਪੰਜਾਬ ਆਉਣਾ ਸੀ ‘ਤੇ ਪੀਟਰ ਨੇ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਾ ਸੀ। ਉਨ੍ਹਾਂ ਦੱਸਿਆ ਕਿ ਧੀ ਦੀ ਮ੍ਰਿਤਕ ਦੇਹ ਲੈ ਕੇ ਮਠਾੜੂ ਜਲਦੀ ਹੀ ਪੰਜਾਬ ਆ ਰਹੇ ਹਨ ਤੇ ਉਸਦਾ ਸਸਕਾਰ ਉੱਥੇ ਹੀ ਹੋਵੇਗਾ।