ਸੁਲੇਮਾਨੀ ਨੂੰ ਮਾਰਨ ਲਈ ਇਜ਼ਰਾਇਲ ਨੇ ਕੀਤੀ ਸੀ ਅਮਰੀਕਾ ਦੀ ਮਦਦ

TeamGlobalPunjab
1 Min Read

ਵਾਸ਼ਿੰਗਟਨ: ਇਰਾਨੀ ਸੈਨਾ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਵੱਲੋਂ ਹਵਾਈ ਹਮਲੇ ਦੌਰਾਨ ਮਾਰ ਗਿਰਾਇਆ ਸੀ। ਜਿਸ ਤੋਂ ਬਾਅਦ ਇਰਾਨ ਆਪਣੇ ਜਨਰਲ ਦੀ ਮੌਤ ਦਾ ਬਦਲਾ ਲੈਣ ਲਈ ਇਰਾਕ ‘ਚ ਸਥਿਤ ਅਮਰੀਕਾ ਦੇ ਏਅਰਬੇਸਾਂ ‘ਤੇ ਲਗਾਤਾਰ ਮਿਜ਼ਾਇਲ ਹਮਲੇ ਕਰ ਰਿਹਾ ਹੈ।

ਇਸ ਦੇ ਵਿੱਚ ਹੀ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਆਪਣੇ ਗੁਪਤ ਮਿਸ਼ਨ ਤੇ ਸੁਰੱਖਿਆ ਤੰਤਰ ਦੀ ਮਜ਼ਬੂਤੀ ਲਈ ਜਾਣੇ ਜਾਂਦੇ ਇਜ਼ਰਾਇਲ ਨੇ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਲਈ ਅਮਰੀਕਾ ਦੀ ਮਦਦ ਕੀਤੀ ਸੀ। ਇਸ ਰਿਪੋਰਟ ਤੋਂ ਬਾਅਦ ਅਮਰੀਕਾ ਦੇ ਨਾਲ-ਨਾਲ ਇਰਾਨ ਦਾ ਇਜ਼ਰਾਇਲ ਨਾਲ ਵੀ ਤਣਾਅ ਵੱਧ ਦਿਖਾਈ ਦੇ ਰਿਹਾ ਹੈ।

ਇੱਕ ਅਮਰੀਕੀ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਇਜ਼ਰਾਈਲ ਨੇ 3 ਜਨਵਰੀ ਨੂੰ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੇ ਆਪਰੇਸ਼ਨ ‘ਚ ਅਮਰੀਕਾ ਏਜੰਸੀਆਂ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮੁਹੱਈਆਂ ਕਰਵਾਈਆਂ ਸਨ। ਸਿਰਫ ਇਹ ਹੀ ਨਹੀਂ ਅਮਰੀਕਾ ਦੀ ਇਸ ਕਾਰਵਾਈ ਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ।

ਐੱਨਬੀਸੀ ਨਿਊਜ਼ ਦੀ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਰਾਨ ਦੇ ਚੋਟੀ ਦੇ ਜਨਰਲ ਕਾਸਿਮ ਸੁਲੇਮਾਨੀ ਦੀ ਸੀਰੀਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੌਜੂਦਗੀ ਦੀ ਖੂਫੀਆ ਜਾਣਕਾਰੀ ਮਿਲਣ ਦੀ ਪੁਸ਼ਟੀ ਕਰਨ ‘ਚ ਇਜ਼ਰਾਇਲ ਨੇ ਮਦਦ ਕੀਤੀ ਸੀ।

- Advertisement -

Share this Article
Leave a comment