“ਮੋਮਬਤੀਆਂ ਤੇ ਦੀਵੇ ਤਾ ਠੀਕ ਸੀ ਨਾ ਪਟਾਕੇ ਚਲਾਉਣ ਵਾਲਿਆਂ ਦੀ ਭੂਆ ਦਾ ਵਿਆਹ ਸੀ” : ਦੇਵ ਖਰੌੜ

TeamGlobalPunjab
2 Min Read

ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਬੀਤੀ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਏਕਤਾ ਦਾ ਸਬੂਤ ਦੇਣ ਲਈ ਦੀਵੇ ਲਗਾਉਣ ਦੀ ਅਪੀਲ ਕੀਤੀ ਗਈ ਸੀ । ਪਰ ਇਸ ਦੌਰਾਨ ਕੁਝ ਲੋੱਕਾਂ ਵਲੋਂ ਆਤਿਸ਼ਬਾਜੀ ਵੀ ਕੀਤੀ ਗਈ ਅਤੇ ਪਟਾਕੇ ਵੀ ਚਲਾਏ ਗਏ । ਇਨ੍ਹਾਂ ਆਤਿਸ਼ਬਾਜ਼ੀ ਕਰਨ ਵਾਲਿਆਂ ਨੂੰ ਹੁਣ ਪੰਜਾਬੀ ਅਦਾਕਾਰ ਦੇਵ ਖਰੋੜ ਨੇ ਖੂਬ ਖਰੀਆਂ ਖਰੀਆਂ ਸੁਣਾਈਆਂ ਹਨ । ਉਨ੍ਹਾਂ ਆਪਣੇ ਪੇਜ ਤੇ ਲਾਈਵ ਹੋ ਕੇ ਕਿਹਾ ਕਿ ਅੱਜ ਲੋਕਾਂ ਵਲੋਂ ਬਹੁਤ ਹੀ ਮੂਰਖਤਾ ਭਰਿਆ ਕਾਰਾ ਕੀਤਾ ਗਿਆ ਹੈ ।

https://www.facebook.com/DevKharoudOfficial/videos/694680627966204/?t=0

ਦੇਵ ਖਰੋੜ ਨੇ ਕਿਹਾ ਕਿ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਵਿਚ ਜਾਹਲ ਲੋਕ ਹੁੰਦੇ ਹਨ ਪਰ ਅੱਜ ਆ ਸਾਬਤ ਹੋ ਗਿਆ ਹੈ । ਉਨ੍ਹਾਂ ਕਿਹਾ ਕੇ ਚਲੋ ਮੋਮਬਤੀਆਂ ਤਕ ਤਾ ਠੀਕ ਸੀ ਪਰ ਆ ਪਟਾਕੇ ਕਿਸ ਖੁਸ਼ੀ ਚ ਚਲਾਏ । ਉਨ੍ਹਾਂ ਇਥੇ ਗੁਸਾ ਵਿਚ ਆ ਕੇ ਕਿਹਾ ਕਿ ਕੀ ਪਟਾਕੇ ਚਲਾਉਣ ਵਾਲਿਆਂ ਦੀ ਭੂਆ ਦਾ ਵਿਵਾਹ ਸੀ । ਦੇਵ ਨੇ ਕਿਹਾ ਕਿ ਜਿਹੜੇ ਲੋਕ ਇਸ ਬਿਮਾਰੀ ਨਾਲ ਪੀੜਤ ਹਨ ਜਾ ਫਿਰ ਜਿਨ੍ਹਾਂ ਨੇ ਇਸ ਨਾਲ ਦਮ ਤੋੜਿਆ ਹੈ ਇਸ ਦਾ ਦੁੱਖ ਓਹੀਓ ਸਮਝ ਸਕਦੇ ਹਨ ।ਉਨ੍ਹਾਂ ਕਿਹਾ ਇਸ ਦੌਰਾਨ ਸਿਰਫ ਇਕ ਚੀਜ ਠੀਕ ਹੋ ਰਹੀ ਸੀ ਕਿ ਸਾਡਾ ਵਾਤਾਵਰਨ ਸਾਫ ਹੋ ਰਿਹਾ ਸੀ ਪਰ ਉਹ ਵੀ ਪਟਾਕੇ ਚਲਾ ਕੇ ਗੰਦਾ ਕਰ ਦਿੱਤਾ ।

Share this Article
Leave a comment