ਓਨਟਾਰੀਓ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਭੰਗ ਕਰਨ ਦਿੱਤਾ ਹੈ। ਇਸ ਦੇ ਨਾਲ ਹੀ ਟਰੂਡੋ ਨੇ ਆਪਣੀ ਚੋਣ ਮੁਹਿੰਮ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਕੈਨੇਡਾ ‘ਚ ਹੁਣ ਅਕਤੂਬਰ ਮਹਿਨੇ ਦੀ 21 ਤਰੀਕ ਨੂੰ ਪਾਰਲੀਮੈਂਟ ਚੋਣਾਂ ਹੋਣਗੀਆਂ। ਕੈਨੇਡਾ ‘ਚ ਇਸ ਵਾਰ ਦੀਆਂ ਚੋਣਾਂ ‘ਚ ਕੇਂਦਰ ਦੇਸ਼ ਦੀ ਤਾਕਤ, ਅਰਥਵਿਵਸਥਾ ਅਤੇ ਜਲਵਾਯੂ ‘ਚ ਤਬਦੀਲੀ ਵਰਗੇ ਮੁੱਦੇ ਛਾਏ ਰਹਿਣਗੇ। ਇਸ ਫੈਸਲੇ ਤੋਂ ਪਹਿਲਾਂ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕੈਨਾਡਾ ਦੇ ਗਵਰਨਰ ਜਨਰਲ ਨਾਲ ਵੀ ਮੁਲਾਕਾਤ ਕੀਤੀ ਤੇ ਇਸ ਸਬੰਧੀ ਉਸ ਨੂੰ ਸੂਚਨਾ ਦਿੱਤੀ।
ਚੋਣ ਕੈਂਪੇਨ ਦੀ ਰਸਮੀ ਘੋਸ਼ਣਾ ਤੋਂ ਬਾਅਦ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਲੋਕ ਇੱਕ ਵਾਰ ਫਿਰ ਦੇਸ਼ ਲਈ ਵੋਟ ਕਰਨਗੇ। ਅਜਿਹੇ ਦੇਸ਼ ਦੇ ਲਈ, ਜਿਵੇਂ ਦੇ ਦੇਸ਼ ‘ਚ ਉਹ ਰਹਿਣਾ ਚਾਹੁੰਦੇ ਹਨ।
ਗਵਰਨਰ ਜਨਰਲ ਜੂਲੀ ਪੇਐਟ ਦੇ ਘਰ ਰਿਡਿਊ ਹਾਲ ਦੇ ਬਾਹਰ ਜਸਟਿਨ ਟਰੂਡੋ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਪਿਛਲੇ ਚਾਰ ਸਾਲਾਂ ‘ਚ ਇਕੱਠੇ ਬਹੁਤ ਕੰਮ ਕੀਤਾ ਹੈ। ਪਰ ਸੱਚ ਇਹ ਹੈ ਕਿ ਇਹ ਹਾਲੇ ਸ਼ੁਰੂਆਤ ਹੈ ਹੁਣ ਕੈਨੇਡਾ ਨੂੰ ਬਣਾਉਣ ਲਈ ਲੋਕਾਂ ਦੇ ਕੋਲ ਇੱਕ ਮੌਕਾ ਹੈ। ਕੀ ਅਸੀ ਅਤੀਤ ਦੀ ਅਸਫਲ ਨੀਤੀਆਂ ‘ਤੇ ਵਾਪਸ ਜਾਵਾਂਗੇ , ਜਾਂ ਕੀ ਅਸੀ ਅੱਗੇ ਵਧਣਾ ਜਾਰੀ ਰੱਖਾਂਗੇ।
2015 ‘ਚ ਕੈਨੇਡਾ ਦੀਆਂ ਆਮ ਚੋਣਾਂ ਹੋਈਆਂ ਉਸ ਵੇਲੇ ਜਸਟਿਨ ਟਰੂਡੋ ਇੱਕ ਨਵੇਂ ਆਗੂ ਸਨ ਤੇ ਉਨ੍ਹਾਂ ਕੋਲ ਸਿਆਸੀ ਅਨੁਭਵ ਨਹੀਂ ਸੀ। ਹੁਣ ਉਹ ਨਿਪੁੰਨ ਹੋ ਗਏ ਹਨ ਨਾਲ ਹੀ ਉਨ੍ਹਾਂ ਨੂੰ ਚੁੋਣਾ ‘ਚ ਕੜੀ ਟੱਕਰ ਮਿਲਣ ਵਾਲੀ ਹੈ। ਉਨ੍ਹਾਂ ਦੇ ਵਿਰੋਧੀ ਪੱਖ ‘ਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਹਨ।
ਐਂਡਰਿਊ ਸ਼ੀਅਰ ਇਸ ਤੋਂ ਪਹਿਲਾਂ ਕੈਨੇਡਾ ਦੇ ਹਾਊਸ ਆਫ ਕਾਮਨਸ ‘ਚ ਸਭ ਤੋਂ ਜਵਾਨ ਸਪੀਕਰ ਰਹਿ ਚੁੱਕੇ ਹਨ। ਅੀਅਰ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਸੰਭਾਲ ਚੁੱਕੇ ਹੈ। ਇਸ ਤੋਂ ਇਲਾਵਾ ਫੈਡਰਲ ਸਿਆਸਤ ‘ਚ ਇੱਕ ਚਿਹਰਾ ਜਗਮੀਤ ਸਿੰਘ ਦਾ ਵੀ ਹੈ, ਜਿਨ੍ਹਾਂ ਦੀ ਉਮਰ ਸਿਰਫ਼ 40 ਸਾਲ ਹੈ।