ਯੂਕਰੇਨ ਜਹਾਜ਼ ਦਾ ਬਲੈਕ ਬਾਕਸ ਫਰਾਂਸ ਨੂੰ ਸੌਂਪੇ ਇਰਾਨ: ਟਰੂਡੋ

TeamGlobalPunjab
2 Min Read

ਓਟਾਵਾ: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇਰਾਨ ਨੂੰ ਕਿਹਾ ਕਿ ਉਹ ਬੀਤੇ ਦਿਨੀਂ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਫ਼ਰਾਂਸ ਨੂੰ ਸੌਂਪ ਦਵੇ। ਉਨ੍ਹਾਂ ਨੇ ਕਿਹਾ ਕਿ ਫ਼ਰਾਂਸ ਦੀ ਪ੍ਰਯੋਗਸ਼ਾਲਾ ਉਸਦਾ ਸਹੀ ਤਰੀਕੇ ਨਾਲ ਪ੍ਰੀਖਣ ਕਰਨ ਵਿੱਚ ਸਮਰੱਥ ਹੈ।

ਟਰੂਡੋ ਨੇ ਕਿਹਾ ਕਿ ਇਰਾਨ ਦੇ ਕੋਲ ਤਕਨੀਕੀ ਮੁਹਾਰਤ ਦਾ ਪੱਧਰ ਨਹੀਂ ਹੈ ਤੇ ਨੁਕਸਾਨਿਆ ਗਏ ਬਲੈਕ ਬਾਕਸ ਦਾ ਤੇਜੀ ਨਾਲ ਪ੍ਰੀਖਣ ਕਰਨ ਲਈ ਜ਼ਰੂਰੀ ਸਮਗਰੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਲੈਕ ਬਾਕਸ ਤੋਂ ਠੀਕ ਅਤੇ ਜਲਦੀ ਜਾਣਕਾਰੀ ਪਾਉਣ ਲਈ ਉਨ੍ਹਾਂ ਨੂੰ ਫ਼ਰਾਂਸ ਭੇਜਣਾ ਹੀ ਸਭ ਤੋਂ ਠੀਕ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰਨ ਲਈ ਇਰਾਨੀ ਅਧਿਕਾਰੀਆਂ ਨੂੰ ਪ੍ਰੇਰਿਤ ਕਰ ਰਹੇ ਹਨ।

ਦੱਸ ਦਈਏ ਯੂਕਰੇਨ ਦਾ ਜਹਾਜ਼ ਹਾਦਸੇ ਤੋਂ ਬਾਅਦ ਜਸਟਿਨ ਟਰੂਡੋ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ਇਰਾਨ ਦੇ ਮਿਜ਼ਾਇਲ ਅਟੈਕ ਨਾਲ ਹੀ ਕਰੈਸ਼ ਹੋਇਆ ਹੈ। ਉਨ੍ਹਾਂ ਨੇ ਖੁਫੀਆ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਰਾਨ ਵੱਲੋਂ ਇਹ ਅਣਜਾਣੇ ਵਿੱਚ ਹੋਈ ਗਲਤੀ ਪ੍ਰਤੀਤ ਹੋ ਰਹੀ ਹੈ। ਜਿਸ ਤੋਂ ਬਾਅਦ ਹੀ ਇਰਾਨੀ ਫੌਜ ਨੇ ਯੂਕਰੇਨ ਬੋਇੰਗ-737 ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਬੂਲੀ ਸੀ।

ਦੱਸਣਯੋਗ ਹੈ ਕਿ ਬੀਤੀ 8 ਜਨਵਰੀ ਨੂੰ ਅਮਰੀਕਾ-ਈਰਾਨ ਦੇ ਤਣਾਅ ਦੇ ਚਲਦਿਆਂ ਯੂਕਰੇਨ ਦਾ ਯਾਤਰੀ ਜਹਾਜ਼ ਬੋਇੰਗ-737 ਇਰਾਨ ਦੀ ਰਾਜਧਾਨੀ ਤਹਿਰਾਨ ਦੇ ਦੱਖਣੀ-ਪੱਛਮੀ ਖੇਤਰ ਦੇ ਇਲਾਕੇ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਜਿਸ ‘ਚ 176 ਲੋਕਾਂ ਦੀ ਮੌਤ ਹੋ ਗਈ ਸੀ।

- Advertisement -

Share this Article
Leave a comment